TLT NEWS/ ਸਰਕਾਰ ਨੇ ਜੀਐਸਟੀ ਦਰਾਂ ਘਟਾ ਦਿੱਤੀਆਂ ਹਨ, ਜਿਸ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਕਾਰਾਂ ਤੱਕ ਹਰ ਚੀਜ਼ ਦੀਆਂ ਕੀਮਤਾਂ ਵਿੱਚ ਗਿਰਾਵਟ ਆਵੇਗੀ। ਕਈ ਆਟੋਮੋਬਾਈਲ ਕੰਪਨੀਆਂ ਪਹਿਲਾਂ ਹੀ ਆਪਣੀਆਂ ਕਾਰਾਂ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਕਰ ਚੁੱਕੀਆਂ ਹਨ। ਹੁਣ, ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ, ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀ ਆਪਣੇ ਜ਼ਿਆਦਾਤਰ ਮਾਡਲਾਂ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਹੈ। ਮਾਰੂਤੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਜੀਐਸਟੀ ਦਰ ਵਿੱਚ ਕਟੌਤੀ ਕਾਰਨ ਉਸਦੀਆਂ ਕਾਰਾਂ ਦੀਆਂ ਕੀਮਤਾਂ ₹1.10 ਲੱਖ ਤੱਕ ਘਟ ਗਈਆਂ ਹਨ।ਮਾਰੂਤੀ ਸੁਜ਼ੂਕੀ ਦੇ ਅਨੁਸਾਰ, ਕਾਰ ਖਰੀਦਦਾਰਾਂ ਨੂੰ ਨਵੀਆਂ ਜੀਐਸਟੀ ਦਰਾਂ ਲਾਗੂ ਹੋਣ ਤੋਂ ਬਾਅਦ ਫਾਇਦਾ ਹੋਵੇਗਾ। ਮਾਰੂਤੀ ਨੇ ਕਿਹਾ ਹੈ ਕਿ ਜੀਐਸਟੀ ਕਟੌਤੀ ਤੋਂ ਬਾਅਦ ਸਵਿਫਟ, ਡਿਜ਼ਾਇਰ, ਬਲੇਨੋ, ਫ੍ਰੈਂਕਸ ਅਤੇ ਬ੍ਰੇਜ਼ਾ ਦੀਆਂ ਕੀਮਤਾਂ 1.10 ਲੱਖ ਰੁਪਏ ਤੱਕ ਘੱਟ ਜਾਣਗੀਆਂ। ਜੀਐਸਟੀ ਦੀਆਂ ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਸਰਕਾਰ ਨੇ ਕਾਰਾਂ ‘ਤੇ ਜੀਐਸਟੀ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਹੈ।
ਕਿਹੜੀ ਕਾਰ ਕਿਹੜੇ ਸ਼ੋਅਰੂਮ ਵਿੱਚ?
ਸਾਰੀਆਂ ਮਾਰੂਤੀ ਕਾਰਾਂ ਅਰੇਨਾ ਅਤੇ ਨੈਕਸਾ ਡੀਲਰਸ਼ਿਪਾਂ ਰਾਹੀਂ ਵੇਚੀਆਂ ਜਾਂਦੀਆਂ ਹਨ। ਅਰੇਨਾ ਡੀਲਰਸ਼ਿਪਾਂ Alto K10, S-Presso, WagonR, Celerio, Eeco, Swift, Dzire, Brezza ਅਤੇ Ertiga ਵਰਗੀਆਂ ਕਾਰਾਂ ਵੇਚਦੀਆਂ ਹਨ। Ignis, Baleno, Fronx, Jimny, Grand Vitara, XL6 ਅਤੇ Invicto ਵਰਗੇ ਨੈਕਸਾ ਮਾਡਲ ਨੈਕਸਾ ਡੀਲਰਸ਼ਿਪਾਂ ਰਾਹੀਂ ਵੇਚੇ ਜਾਂਦੇ ਹਨ। ਮਾਰੂਤੀ ਦੇ ਦੇਸ਼ ਵਿੱਚ 4,000 ਅਰੇਨਾ ਸ਼ੋਅਰੂਮ ਹਨ, ਜਦੋਂ ਕਿ ਨੈਕਸਾ ਦੇ 700 ਸ਼ੋਅਰੂਮ ਹਨ।
ਏਰਿਨਾ ਦੀ ਕਿਹੜੀ ਕਾਰ ਕਿੰਨੀ ਸਸਤੀ
- Alto K10 Rs 52,910
- S-Presso Rs 52,143
- WagonR Rs 63,911
- Celerio Rs 62,845
- Eeco Rs 67,929
- Swift Rs 80,966
- Dzire Rs 86,892
- Brezza Rs 48,207
- Ertiga Rs 46,224
ਨੇਕਸਾ ਦੀ ਕਿਹੜੀ ਕਾਰ ਕਿੰਨੀ ਸਸਤੀ
- Ignis Rs 69,240
- Baleno Rs 80,667
- Fronx Rs 1,10,384
- Jimny Rs 51,052
- Vitara Rs 67,724
- XL6 Rs 51,155
- Invicto Rs 61,301

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ