ਜਲੰਧਰ, :(ਰਮੇਸ਼ ਗਾਬਾ)ਜਿਲ੍ਹਾ ਜਲੰਧਰ ਸਕੂਲ ਖੇਡਾਂ ਤਹਿਤ ਕੇ ਸੀ ਐਲ ਕਾਲਜੀਏਟ ਸਕੂਲ ਫਾਰ ਗਰਲਜ਼ ਜਲੰਧਰ (ਜੋਨ -2) ਨੇ ਜੋਨ ਇਕ ਨੂੰ 6-0 ਨਾਲ ਹਰਾ ਕੇ ਅੰਡਰ 19 ਲੜਕੀਆਂ ਦੇ ਵਰਗ ਦਾ ਜਿਲ੍ਹਾ ਹਾਕੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਪ੍ਰਿੰਸੀਪਲ ਡਾਕਟਰ ਸਰਬਜੀਤ ਕੌਰ ਰਾਏ ਨੇ ਇਨਹਾ ਖਿਡਾਰਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਖਿਡਾਰਣਾਂ ਨੇ ਜਿਥੇ ਸੰਸਥਾ ਦਾ ਨਾਂਅ ਉਚਾ ਕੀਤਾ ਹੈ ਉਥੁੇ ਨਾਲ ਹੀ ਆਪਣੇ ਮਾਤਾ ਪਿਤਾ ਦਾ ਨਾਂਅ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਰਾਊਂਡ ਗਲਾਸ ਸਪੋਰਟਸ ਦੇ ਵਿਸ਼ੇਸ਼ ਤੌਰ ਤਟ ਧੰਨਵਾਦੀ ਹਨ, ਜਿਨ੍ਹਾਂ ਵਲੋਂ ਇਥੇ ਮਹਿਲਾ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ, ਜਿਸ ਵਿੱਚ ਉਚ ਮਿਆਰੀ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਕੈਂਪਸ ਅੰਦਰ ਚਲ ਰਹੇ ਸਕੂਲ ਦੀ ਇਕ ਮਾਣਮੱਤੀ ਪ੍ਰਾਪਤੀ ਲਈ ਜਿਥੇ ਇਸ ਟੀਮ ਦੇ ਕੋਚ ਵਧਾਈ ਦੇ ਪਤਾਰ ਹਨ ਉਥੇ ਨਾਲ ਹੀ ਇਸ ਕਾਲਜ ਦੀ ਸੰਸਥਾ ਵੀ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਵਲੋਂ ਇਨ੍ਹਾਂ ਬੱਚੀਆਂ ਮੁਫਤ ਵਿਿਦਆ ਅਤੇ ਮੁਫਤ ਕੋਚਿੰਗ ਅਤੇ ਮੁਫਤ ਹੋਸਟਲ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਤੇ ਕਾਲਜ ਖੇਡ ਵਿਭਾਗ ਦੀ ਮੁੱਖੀ ਪਰਮਿੰਦਰ ਕੌਰ ਅਤੇ ਹਾਕੀ ਪੰਜਾਬ ਦੇ ਮੈਂਬਰ ਕੁਲਬੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

More Stories
ਜਲੰਧਰ ’ਚ ਬਿਨਾਂ HSRP ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਪੁਲਿਸ ਨੇ ਕੱਸਿਆ ਸ਼ਿਕੰਜਾ
ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ