ਬਲਾਕ ਨਾੜਾਂ ਵੱਲ ਇਸ਼ਾਰਾ ਕਰਦੇ ਹਨ ਹੱਥਾਂ ‘ਚ ਨਜ਼ਰ ਆਉਣ ਵਾਲੇ ਇਹ 5 ਲੱਛਣ, ਅਣਗੌਲਿਆ ਤਾਂ ਵਧ ਜਾਵੇਗੀ ਪਰੇਸ਼ਾਨੀ

ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਪਿੱਛੇ ਇਕ ਵੱਡੀ ਕਾਰਨ ਬਲਾਕ ਨਾੜਾਂ (Block Arteries) ਹਨ। ਦਰਅਸਲ, ਨਾੜਾਂ ਬਲਾਕ ਹੋਣ ਕਾਰਨ ਬਲੱਡ ਸਰਕੂਲੇਸ਼ਨ (Blood Circulation) ਪ੍ਰਭਾਵਿਤ ਹੁੰਦਾ ਹੈ ਤੇ ਦਿਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਦਾ ਹੈ। ਇਸ ਲਈ ਨਾੜਾਂ ਦੇ ਬਲਾਕ ਹੋਣ ਦਾ ਸਮੇਂ ਸਿਰ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ।ਨਾੜਾਂ ਬਲਾਕ ਹੋਣ ਦੇ ਕੁਝ ਸੰਕੇਤ ਸਾਡੇ ਹੱਥਾਂ ‘ਚ ਵੀ ਦਿਖਾਈ ਦੇ ਸਕਦੇ ਹਨ। ਹਾਲਾਂਕਿ, ਅਸੀਂ ਇਨ੍ਹਾਂ ਨੂੰ ਛੋਟੀ-ਮੋਟੀ ਸਮੱਸਿਆ ਸਮਝ ਕੇ ਅਣਡਿੱਠਾ ਕਰ ਦਿੰਦੇ ਹਾਂ। ਪਰ ਜੇਕਰ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਆਓ ਜਾਣੀਏ ਕਿ ਨਾੜਾਂ ਬਲਾਕ ਹੋਣ ‘ਤੇ ਹੱਥਾਂ ‘ਚ ਕਿਵੇਂ ਦੇ ਲੱਛਣ ਦਿਖਾਈ ਦਿੰਦੇ ਹਨ।

ਹੱਥਾਂ ‘ਚ ਅਚਾਨਕ ਤੇਜ਼ ਦਰਦ

ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਲੱਛਣ ਹੈ ਹੱਥ ਜਾਂ ਬਾਂਹ ‘ਚ ਅਚਾਨਕ ਤੇਜ਼ ਜਾਂ ਚੁਭਣ ਵਾਲਾ ਦਰਦ ਹੋਣਾ। ਇਹ ਦਰਦ ਆਰਾਮ ਦੇ ਸਮੇਂ ਵੀ ਹੋ ਸਕਦਾ ਹੈ ਅਤੇ ਕਈ ਵਾਰ ਸਰੀਰਕ ਗਤੀਵਿਧੀਆਂ ਦੌਰਾਨ ਹੋਰ ਵੀ ਤੇਜ਼ ਹੋ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬਲਾਕ ਹੋਈਆਂ ਨਾੜਾਂ ਕਾਰਨ ਮਾਸਪੇਸ਼ੀਆਂ ਨੂੰ ਕੰਮ ਕਰਨ ਲਈ ਆਕਸੀਜਨ ਨਹੀਂ ਮਿਲ ਪਾਉਂਦੀ। ਇਸ ਹਾਲਤ ਨੂੰ ਇਸਕੀਮੀਆ ਕਹਿੰਦੇ ਹਨ। ਦਰਦ ਅਕਸਰ ਬਾਂਹ ਦੇ ਪਿਛਲੇ ਹਿੱਸੇ ਜਾਂ ਹੱਥ ਵਿਚ ਮਹਿਸੂਸ ਹੁੰਦਾ ਹੈ ਅਤੇ ਆਰਾਮ ਕਰਨ ‘ਤੇ ਥੋੜ੍ਹਾ ਬਿਹਤਰ ਹੋ ਸਕਦਾ ਹੈ।

ਹੱਥਾਂ ‘ਚ ਕੜਵੱਲ

ਦਰਦ ਦੇ ਨਾਲ-ਨਾਲ ਹੱਥਾਂ ਦੀਆਂ ਮਾਸਪੇਸ਼ੀਆਂ ‘ਚ ਅਕੜਾਅ ਮਹਿਸੂਸ ਹੋਣਾ ਵੀ ਇਸ ਦਾ ਸੰਕੇਤ ਹੈ। ਜਦੋਂ ਤੁਸੀਂ ਕੋਈ ਅਜਿਹਾ ਕੰਮ ਕਰਦੇ ਹੋ ਜਿਸ ਵਿਚ ਹੱਥਾਂ ਦਾ ਜ਼ੋਰ ਲੱਗਦਾ ਹੈ, ਜਿਵੇਂ ਕਿ ਲਿਖਣਾ, ਟਾਈਪਿੰਗ ਕਰਨਾ, ਬਰਤਨ ਧੋਣਾ ਜਾਂ ਭਾਰ ਚੁੱਕਣਾ ਤਾਂ ਮਾਸਪੇਸ਼ੀਆਂ ਨੂੰ ਵੱਧ ਖ਼ੂਨ ਦੀ ਲੋੜ ਹੁੰਦੀ ਹੈ। ਜੇਕਰ ਨਾੜਾਂ ਬਲੌਕ ਹਨ ਤਾਂ ਖੂਨ ਦੀ ਸਪਲਾਈ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦੀ, ਜਿਸ ਨਾਲ ਮਾਸਪੇਸ਼ੀਆਂ ਸੁੰਗੜਨ ਲੱਗਦੀਆਂ ਹਨ ਤੇ ਕੜੱਲ ਪੈ ਜਾਂਦੀ ਹੈ।

ਮਾਸਪੇਸ਼ੀਆਂ ‘ਚ ਕਮਜ਼ੋਰੀ

 

ਬਲਾਕ ਨਾੜਾਂ ਦਾ ਇਕ ਆਮ ਲੱਛਣ ਹੱਥਾਂ ‘ਚ ਸਾਧਾਰਨ ਕਮਜ਼ੋਰੀ ਮਹਿਸੂਸ ਹੋਣਾ ਹੈ। ਹੱਥ ਭਾਰੀ ਲੱਗਣਾ, ਚੀਜ਼ਾਂ ਵਾਰ-ਵਾਰ ਡਿੱਗਣਾ ਜਾਂ ਪਹਿਲਾਂ ਦੀ ਤਰ੍ਹਾਂ ਮਜ਼ਬੂਤੀ ਨਾਲ ਫੜ ਨਾ ਸਕਣਾ ਇਸਦੇ ਲੱਛਣ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਮਾਸਪੇਸ਼ੀਆਂ ਨੂੰ ਸਹੀ ਮਾਤਰਾ ‘ਚ ਖੂਨ ਖ਼ੂਨ ਦੀ ਸਪਲਾਈ ਨਹੀਂ ਹੁੰਦੀ। ਇਹ ਕਮਜ਼ੋਰੀ ਹੌਲੀ-ਹੌਲੀ ਵਧ ਸਕਦੀ ਹੈ ਅਤੇ ਰੋਜ਼ਾਨਾ ਦੇ ਛੋਟੇ-ਛੋਟੇ ਕੰਮਾਂ ਨੂੰ ਵੀ ਮੁਸ਼ਕਲ ਬਣਾ ਸਕਦੀ ਹੈ।

 

ਉਂਗਲੀਆਂ ਦਾ ਰੰਗ ਬਦਲਣਾ

 

ਇਹ ਇਕ ਗੰਭੀਰ ਲੱਛਣ ਹੈ। ਉਂਗਲਾਂ ਜਾਂ ਹੱਥ ਦਾ ਰੰਗ ਬਦਲਣਾ, ਜਿਵੇਂ ਕਿ ਪੀਲਾ ਜਾਂ ਨੀਲਾ ਹੋਣਾ, ਇਸ ਗੱਲ ਦਾ ਸੰਕੇਤ ਹੈ ਕਿ ਉਸ ਹਿੱਸੇ ‘ਚ ਖੂਨ ਦਾ ਫਲੋਅ ਪ੍ਰਭਾਵਿਤ ਹੋਇਆ ਹੈ। ਕਈ ਵਾਰੀ ਠੰਢ ਕਾਰਨ ਇਹ ਲੱਛਣ ਹੋਰ ਵੀ ਸਾਫ਼ ਹੋ ਜਾਂਦੇ ਹਨ। ਉਂਗਲਾਂ ਸਫੈਦ ਜਾਂ ਨੀਲੀਆਂ ਪੈ ਸਕਦੀਆਂ ਹਨ ਤੇ ਬਾਅਦ ‘ਚ ਆਮ ਹੋਣ ‘ਤੇ ਲਾਲ ਹੋ ਕੇ ਸੁੰਨ ਹੋ ਸਕਦੀਆਂ ਹਨ।

 

ਨਹੁੰਆਂ ਦੀ ਗ੍ਰੋਥ ਹੌਲੀ ਹੋਣਾ

 

ਸਰੀਰ ਦੇ ਅੰਗਾਂ ਦੀ ਸਿਹਤ ਦਾ ਅੰਦਾਜ਼ਾ ਨਹੁੰਆਂ ਦੀ ਸਥਿਤੀ ਤੋਂ ਵੀ ਲਗਾਇਆ ਜਾ ਸਕਦਾ ਹੈ। ਜੇਕਰ ਹੱਥਾਂ ਦੀਆਂ ਨਾੜਾਂ ਬਲੌਕ ਹਨ, ਤਾਂ ਉਂਗਲੀਆਂ ਦੇ ਸਿਰਿਆਂ ਤਕ ਖੂਨ ਘੱਟ ਪਹੁੰਚਦਾ ਹੈ। ਇਸ ਦਾ ਸਿੱਧਾ ਅਸਰ ਨਹੁੰਆਂ ਦੀ ਗ੍ਰੋਥ ‘ਤੇ ਪੈਂਦਾ ਹੈ। ਨਾਖੂਨਾਂ ਦਾ ਬਹੁਤ ਧੀਮੀ ਰਫ਼ਤਾਰ ਨਾਲ ਵਧਣਾ ਜਾਂ ਉਨ੍ਹਾਂ ਦਾ ਰੰਗ ਬਦਲਣਾ ਵੀ ਬਲਾਕ ਨਾੜਾਂ ਦਾ ਸੰਕੇਤ ਹੋ ਸਕਦਾ ਹੈ।