ਸਰੀ/ ਵੈਨਕੂਵਰ (TLT NEWS)-26 ਸਤੰਬਰ ਨੂੰ ਕਮਲ ਘੁੰਮਣ (ਸ਼ਾਨ ਟਰੱਕਿੰਗ) ਕੇਵਲ ਜਲਾਲਦੀਵਾਲ ਅਤੇ ਸਾਥੀਆਂ ਵੱਲੋਂ Royal Palace ਵਿੱਚ ਰੱਖੀ ਗਈ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ । ਰਾਤ ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਕੇਵਲ ਜਲਾਲਦੀਵਾਲ ਨੇ ਵੀ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ । ਸ਼ਾਨ ਟਰੱਕਿੰਗ ਦੇ ਮਾਲਕ ਕਮਲ ਘੁੰਮਣ ਨੇ ਵੀ ਆਪਣੇ ਖੂਬਸੂਰਤ ਵਿਚਾਰ ਸਾਂਝੇ ਕੀਤੇ। ਮੰਗਲ ਹਠੂਰ ਆਪਣੇ ਗੀਤਾਂ ਰਾਹੀਂ ਐਸੀ ਛਹਿਬਰ ਲਾਈ ਕਿ ਸਾਰੇ ਅਸ਼ ਅਸ਼ ਕਰ ਉਠੇ। ਇਸ ਮਹਿਫ਼ਲ ਵਿੱਚ ਮੰਗਲ ਹਠੂਰ ਦੀ 17 ਵੀਂ ਕਿਤਾਬ “ਅਗਲਾ ਜਨਮ” ਵੀ ਰੂਬਰੂ ਕੀਤੀ ਗਈ। ਇਸ ਮੌਕੇ ਕਮਲ ਘੁੰਮਣ, ਕੇਵਲ ਜਲਾਲਦੀਵਾਲ , ਸੋਨੀ ਅਖਾੜਾ , ਬਿੰਦੂ ਜਲਾਲਾਦੀਵਾਲ, ਰਾਜਾ ਨਾਗਪਾਲ Royal Palace, ਰਮਨਦੀਪ ਥਿੰਦ, ਕਰਨ ਥਿੰਦ ਅਤੇ ਐਡਮਿੰਟਨ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ। ਮਾਲਕ ਮੰਗਲ ਹਠੂਰ ਦੀਆਂ ਮਹਿਫ਼ਲਾਂ ਏਦਾਂ ਹੀ ਯਾਦਗਾਰੀ ਬਣਾਈ ਰੱਖੇ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ