ਦਰਗਾਹ ਬਾਬਾ ਸੁਰਜੀਤ ਸ਼ਾਹ ਤੇ ਹੋਇਆ ਸਲਾਨਾਂ ਜੋੜ ਮੇਲਾ

ਅੰਮਿ੍ਤਸਰ (TLT NEWS) ਦਰਗਾਹ ਬਾਬਾ ਸੁਰਜੀਤ ਸ਼ਾਹ ਜੀ ਇਬਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਲਾਨਾਂ ਮੇਲਾ ਬਾਬਾ ਕਿਰਨ ਸ਼ਾਹ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਨੇ ਮਨਾਇਆ। ਇਸ ਮੇਲੇ ਦੌਰਾਨ ਵਿਸ਼ੇਸ ਰੂਪ ਵਿੱਚ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਮੈਡੀਕਲ ਕੈਂਪ ਦੌਰਾਨ ਡਾ ਰਾਜੀਵ ਭਗਤ ਸਪੈਸ਼ਲਿਸਟ ਈ. ਐੱਨ. ਟੀ. ਨੇ ਲੋੜਵੰਦ ਮਰੀਜਾਂ ਦੇ ਚੈਕਅਪ ਕਰਕੇ ਜਰੂਰਤ ਮੁਤਾਬਿਕ ਦਵਾਈਆਂ ਵੰਡੀਆਂ। ਦੇਰ ਰਾਤ ਤੱਕ ਦਰਗਾਹ ਬਾਬਾ ਸੁਰਜੀਤ ਸ਼ਾਹ ਦਰਬਾਰ ਵਿਖੇ ਕਵਾਲੀਆਂ ਕਰਵਾਈਆਂ ਗਈਆਂ। ਇਸ ਮੌਕੇ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਨੇ ਆਪਣੀ ਟੀਮ ਸਮੇਤ ਹਰਜੀਤ ਸਿੰਘ, ਹਰਨੀਤ ਸਿੰਘ, ਹਰਸ਼ ਪੁੰਜ ਨੇ ਬਾਬਾ ਜੀ ਦੇ ਦਰਬਾਰ ਵਿੱਚ ਹਾਜਰੀ ਭਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਬਾਬਾ ਕਿਰਨ ਸ਼ਾਹ ਸ਼ੇਰਗਿੱਲ ਨੇ ਜਿੱਥੇ ਡਾ. ਰਾਜੀਵ ਭਗਤ ਨੂੰ ਸਨਮਾਨਿਤ ਕੀਤਾ। ਉੱਥੇ ਪ੍ਰਧਾਨ ਸੰਜੀਵ ਪੁੰਜ ਅਤੇ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦੀ ਸਾਰੀ ਟੀਮ ਨੂੰ ਬਾਬਾ ਜੀ ਸ਼ਿਰੋਪੇ ਭੇਟਾ ਕਰਕੇ ਵਧਾਈ ਦਿੱਤੀ। ਇਸ ਮੌਕੇ ਕੁਲਦੀਪ ਬਾਊਂਸਰ, ਸਾਹਿਲ ਸਹਿਗਲ, ਰਿੰਕੂ ਸੇਵਾਦਾਰ, ਰਾਜ ਕੁਮਾਰ, ਹੈਪੀ, ਅਨਿਲ ਮਹਾਜਨ, ਸੁਲੱਖਣ ਸਿੰਘ, ਮੰਗਤ ਰਾਮ ਆਦਿ ਤੋਂ ਇਲਾਵਾ ਬਹੁਤ ਸਾਰੀ ਸੰਗਤ ਹਾਜ਼ਰ ਸੀ।