ਅੱਜ ਦੀ ਭੱਜਦੌੜ ਵਾਲੀ ਜ਼ਿੰਦਗੀ ‘ਚ ਹਾਈ ਬਲੱਡ ਪ੍ਰੈਸ਼ਰ ਇਕ ਆਮ ਸਮੱਸਿਆ ਬਣ ਗਈ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਦਵਾਈਆਂ ਤੋਂ ਇਲਾਵਾ ਕੁਝ ਖਾਸ ਖਾਣ ਵਾਲੀਆਂ ਚੀਜ਼ਾਂ ਵੀ ਇਸਨੂੰ ਕੰਟਰੋਲ ਕਰਨ ‘ਚ ਮਦਦ ਕਰ ਸਕਦੀਆਂ ਹਨ?
ਜੀ ਹਾਂ, ਨਿਊਟ੍ਰਿਸ਼ਨਿਸਟ ਲੀਮਾ ਮਹਾਜਨ ਦਾ ਮੰਨਣਾ ਹੈ ਕਿ ਆਪਣੀ ਡਾਈਟ ‘ਚ ਕੁਝ ਬਦਲਾਅ ਕਰ ਕੇ ਤੁਸੀਂ ਇਸ ਸਮੱਸਿਆ ਨੂੰ ਬਿਹਤਰ ਢੰਗ ਨਾਲ ਮੈਨੇਜ ਕਰ ਸਕਦੇ ਹੋ। ਆਓ ਜਾਣੀਏ ਅਜਿਹੇ 4 ਸੁਪਰਫੂਡਜ਼ (Foods to Control High Blood Pressure) ਬਾਰੇ ਜਿਨ੍ਹਾਂ ਨੂੰ ਆਪਣੀ ਡੇਲੀ ਡਾਈਟ ‘ਚ ਸ਼ਾਮਲ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕਾਬੂ ‘ਚ ਰਹੇਗਾ।
ਅਲਸੀ ਦੇ ਬੀਜ (Flax Seeds)
ਛੋਟੀ-ਜਿਹੀ ਦਿਖਾਈ ਦੇਣ ਵਾਲੇ ਅਲਸੀ ਦੇ ਬੀਜ ਸਿਹਤ ਦਾ ਖਜ਼ਾਨਾ ਹਨ। ਇਨ੍ਹਾਂ ਵਿਚ ਓਮੈਗਾ-3 ਫੈਟੀ ਐਸਿਡ ਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਹ ਦੋਵੇਂ ਹੀ ਤੱਤ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।
ਅਲਸੀ ‘ਚ ਮੌਜੂਦ ਓਮੈਗਾ-3 ਫੈਟੀ ਐਸਿਡ ਸਰੀਰ ‘ਚ ਸੋਜ਼ਿਸ਼ ਨੂੰ ਘਟਾਉਂਦਾ ਹੈ ਤੇ ਬਲੱਡ ਵੈਸਲਜ਼ ਨੂੰ ਆਰਾਮ ਦਿੰਦਾ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਘਟਦਾ ਹੈ।
ਕਿਵੇਂ ਖਾਈਏ : ਤੁਸੀਂ ਇਕ ਚਮਚ ਭੁੰਨੀ ਹੋਈ ਅਲਸੀ ਨੂੰ ਸਲਾਦ, ਦਹੀਂ ਜਾਂ ਸਮੂਦੀ ‘ਚ ਮਿਲਾ ਕੇ ਖਾ ਸਕਦੇ ਹੋ। ਇਸਨੂੰ ਪਾਊਡਰ ਬਣਾ ਕੇ ਗੁਣਗੁਣੇ ਪਾਣੀ ਨਾਲ ਲੈਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਡਾਰਕ ਚਾਕਲੇਟ (Dark Chocolate)
ਡਾਰਕ ਚਾਕਲੇਟ ਖਾਣਾ ਵੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਡਾਰਕ ਚਾਕਲੇਟ ‘ਚ ਫਲੇਵਨੋਲਸ ਨਾਂ ਦੇ ਐਂਟੀਓਕਸੀਡੈਂਟ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਘਟਾਉਣ ‘ਚ ਮਦਦ ਕਰਦੇ ਹਨ।
ਫਲੇਵਨੋਲਸ ਸਰੀਰ ‘ਚ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਨੂੰ ਵਧਾਉਂਦੇ ਹਨ। ਨਾਈਟ੍ਰਿਕ ਆਕਸਾਈਡ ਬਲੱਡ ਵੈਸਲਜ਼ ਨੂੰ ਚੌੜਾ ਕਰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਸਧਾਰਨ ਹੋਣ ਲੱਗਦਾ ਹੈ।
ਕਿਵੇਂ ਖਾਈਏ : ਦਿਨ ਵਿਚ 1-2 ਛੋਟੇ ਟੁਕੜੇ (ਲਗਭਗ 56 ਗ੍ਰਾਮ) ਡਾਰਕ ਚਾਕਲੇਟ (ਕਮ ਤੋਂ ਕਮ 70% ਕੋਕੋ ਵਾਲੀ) ਖਾਣਾ ਕਾਫੀ ਹੈ।
ਆਂਵਲਾ (Amla)
ਆਂਵਲਾ ਵਿਟਾਮਿਨ-ਸੀ ਦਾ ਪਾਵਰਹਾਊਸ ਹੈ ਅਤੇ ਆਯੁਰਵੇਦ ‘ਚ ਇਸਨੂੰ ਕਈ ਬਿਮਾਰੀਆਂ ਦਾ ਇਲਾਜ ਮੰਨਿਆ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਆਂਵਲਾ ‘ਚ ਮੌਜੂਦ ਵਿਟਾਮਿਨ-ਸੀ ਤੇ ਐਂਟੀਓਕਸੀਡੈਂਟ ਬਲੱਡ ਵੈਸਲਜ਼ ਦੀਆਂ ਦੀਵਾਰਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਬਲੱਡ ਫਲੋਅ ਨੂੰ ਬਿਹਤਰ ਕਰਦੇ ਹਨ। ਇਹ ਸਰੀਰ ‘ਚੋਂ ਹਾਨੀਕਾਰਕ ਤੱਤਾਂ ਨੂੰ ਵੀ ਬਾਹਰ ਕੱਢਣ ‘ਚ ਮਦਦ ਕਰਦਾ ਹੈ।
ਕਿਵੇਂ ਖਾਈਏ : ਤੁਸੀਂ ਆਂਵਲੇ ਦਾ ਜੂਸ ਸਵੇਰੇ ਖਾਲੀ ਪੇਟ ਪੀ ਸਕਦੇ ਹੋ, ਜਾਂ ਫਿਰ ਕੱਚਾ ਆਂਵਲਾ, ਆਂਵਲਾ ਪਾਊਡਰ ਜਾਂ ਇਸ ਦੀ ਕੈਂਡੀ ਵੀ ਖਾ ਸਕਦੇ ਹੋ।
ਚੁਕੰਦਰ (Beetroot)
ਚੁਕੰਦਰ ਵੀ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਸ਼ਾਨਦਾਰ ਬਦਲ ਹੈ। ਚੁਕੰਦਰ ‘ਚ ਨਾਈਟ੍ਰੇਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸਨੂੰ ਸਾਡਾ ਸਰੀਰ ਨਾਈਟ੍ਰਿਕ ਆਕਸਾਈਡ ‘ਚ ਬਦਲ ਦਿੰਦਾ ਹੈ। ਇਹ ਨਾਈਟ੍ਰਿਕ ਆਕਸਾਈਡ ਧਮਨੀਆਂ ਨੂੰ ਰਿਲੈਕਸ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਤੇਜ਼ੀ ਨਾਲ ਘਟਾਉਣ ‘ਚ ਮਦਦ ਕਰਦਾ ਹੈ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ