TLT NEWS/ਚੰਡੀਗੜ੍ਹ : ਹਰਿਆਣੇ ਵਿਚ ਹੁਣ ਔਰਤਾਂ ਰਾਤ ਨੂੰ ਵੀ ਸ਼ਾਪਿੰਗ ਮਾਲ, ਵਪਾਰਕ ਅਦਾਰਿਆਂ, ਫੈਕਟਰੀਆਂ ਅਤੇ ਪ੍ਰੋਡਕਸ਼ਨ ਯੂਨਿਟਾਂ ਵਿਚ ਕੰਮ ਕਰ ਸਕਣਗੀਆਂ। ਨਿਯਮਾਂ ਵਿਚ ਬਦਲਾਅ ਕਰ ਕੇ ਔਰਤਾਂ ਨੂੰ •ਸ਼ਾਮੀਂ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ, ਇਸ ਲਈ ਔਰਤਾਂ ਦੀ ਲਿਖਤੀ ਸਹਿਮਤੀ ਦੇ ਨਾਲ-ਨਾਲ ਉਨ੍ਹਾਂ ਲਈ ਸੁਰੱਖਿਆ ਤੇ ਆਵਾਜਾਈ ਦਾ ਪ੍ਰਬੰਧ, ਵੱਖਰੇ ਪਖਾਨੇ ਤੇ ਆਰਾਮ ਕਮਰੇ ਅਤੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕਰਨਾ ਪਵੇਗਾ। ਕਿਰਤ ਵਿਭਾਗ ਦੇ ਮੁੱਖ ਸਕੱਤਰ ਰਾਜੀਵ ਰੰਜਨ ਨੇ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ।
ਜੰਗਲਾਤ ਅਪਰਾਧੀਆਂ ਨੂੰ ਹੁਣ ਇਕ ਸਾਲ ਤੱਕ ਦੀ ਜੇਲ੍ਹ
ਹਰਿਆਣਾ ਵਿਚ ਹੁਣ ਜੰਗਲਾਤ ਅਪਰਾਧੀਆਂ ਨੂੰ ਛੇ ਮਹੀਨਿਆਂ ਦੀ ਬਜਾਏ ਇਕ ਸਾਲ ਤੱਕ ਜੇਲ੍ਹ ਹੋ ਸਕਦੀ ਹੈ। ਜੁਰਮਾਨਾ ਵੀ 500 ਰੁਪਏ ਦੀ ਬਜਾਏ 1000 ਰੁਪਏ ਲੱਗੇਗਾ। ਸੋਧੇ ਗਏ ਨਿਯਮਾਂ ਮੁਤਾਬਕ, ਜੁਰਮਾਨੇ ਅਤੇ ਸਜ਼ਾ ਦੀ ਮਿਆਦ ਦੁੱਗਣੀ ਕੀਤੀ ਗਈ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ