ਜਲੰਧਰ(ਰਮੇਸ਼ ਗਾਬਾ): ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰ ਸੰਦੀਪ ਰਿਸ਼ੀ (IAS) ਅਤੇ ਜੋਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਵਿੱਚ ਵਾਟਰ ਅਤੇ ਸੀਵਰੇਜ ਕਨੈਕਸ਼ਨਾਂ ਨੂੰ ਨਿਯਮਿਤ ਕਰਨ ਲਈ ਵਿਸ਼ੇਸ਼ ਵਾਰਡ-ਵਾਈਜ਼ ਕੈਂਪ ਲਗਾਉਣ ਦੀ ਮੁਹਿੰਮ ਜਾਰੀ ਹੈ।
ਇਸ ਲੜੀ ਤਹਿਤ, ਸੱਗਰ ਕਾਲੋਨੀ (ਜ਼ੋਨ ਨੰ. 2) ਅਤੇ ਪਾਰਕ ਐਵੇਨਿਊ (ਜ਼ੋਨ ਨੰ. 5A) ਵਿਖੇ ਇੱਕ ਕੈਂਪ ਲਗਾਇਆ ਗਿਆ, ਜਿਸ ਦੀ ਦੇਖ-ਰੇਖ ਇਸਟੇਟ ਅਫਸਰ-ਕਮ-ਚੀਫ ਟੈਕਸ ਕਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਿੰਟੈਂਡੈਂਟ ਵਾਟਰ ਰੇਟ ਰਾਕੇਸ਼ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਇੰਸਪੈਕਟਰ ਸ਼੍ਰੀ ਰਜਿੰਦਰ ਅਤੇ ਵਾਰਡ ਨੰ. 84 ਦੇ ਕੌਂਸਲਰ ਨੀਰਜ ਜਸਲ ਵੀ ਮੌਜੂਦ ਰਹੇ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 52 ਵਾਟਰ ਅਤੇ ਸੀਵਰੇਜ ਕਨੈਕਸ਼ਨਾਂ ਨੂੰ ਸਫਲਤਾਪੂਰਵਕ ਨਿਯਮਿਤ (regularize) ਕੀਤਾ ਗਿਆ ਹੈ।
ਮਾਨਯੋਗ ਮੇਅਰ ਵਨੀਤ ਧੀਰ ਨੇ ਇਸ ਮੌਕੇ ਕਿਹਾ ਕਿ ਅਜਿਹੇ ਕੈਂਪ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਵਿੱਚ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦਾ ਮਕਸਦ ਆਮ ਜਨਤਾ ਨੂੰ ਸਰਕਾਰੀ ਸੁਵਿਧਾਵਾਂ ਪ੍ਰਦਾਨ ਕਰਨਾ ਅਤੇ ਨਾਲ ਹੀ ਵਾਟਰ ਰੇਟ ਬ੍ਰਾਂਚ ਦੀ ਆਮਦਨ ਵਿੱਚ ਵਾਧਾ ਕਰਨਾ ਹੈ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ