Ludhiana Bypoll Result 2025: ਜਿੱਤ ਦੇ ਬੇਹੱਦ ਕਰੀਬ ਸੰਜੀਵ ਅਰੋੜਾ, ਆਪ ਸਮਰਥਕਾਂ ਨੇ ਜ਼ਸ਼ਨ ਮਨਾਉਣਾ ਕੀਤਾ ਸ਼ੁਰੂ

ਲੁਧਿਆਣਾ (TLT) ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਘੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਚੱਲ ਰਿਹਾ ਹੈ। ਇ ਵਿਚ ਆਪ ਦੇ ਸੰਜੀਵ ਅਰੋੜਾ ਦੀ ਜਿੱਤ ਲਗਪਗ ਤੈਅ ਹੈ।

naidunia_image

12ਵੇਂ ਗੇੜ ਦੇ ਰੁਝਾਨ ‘ਚ ਸੰਜੀਵ ਅਰੋੜਾ (ਆਪ) ਨੂੰ 30272, ਭਾਰਤ ਭੂਸ਼ਣ ਆਸ਼ੂ (ਕਾਂਗਰਸ) ਨੂੰ 21572, ਜੀਵਨ ਗੁਪਤਾ (ਭਾਜਪਾ) ਨੂੰ 17459, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ( ਸ਼੍ਰੋਮਣੀ ਅਕਾਲੀ ਦਲ) ਨੂੰ 6856 ਵੋਟਾਂ ਮਿਲੀਆਂ ਹਨ। ਨੋਟਾ ਨੂੰ ਮਿਲੀਆਂ ਵੋਟਾਂ ਦੀ ਗਿਣਤੀ 684 ਹੋ ਚੁੱਕੀ ਹੈ