
ਮਹਾਰਾਸ਼ਟਰ, 31 ਜੁਲਾਈ-TLT NEWS/ ਮਹਾਰਾਸ਼ਟਰ ਦੇ ਭਿਵੰਡੀ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵੱਡਾ ਹਾਦਸਾ ਵਾਪਰਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਤੋਂ ਅੱਠ ਹੋਰ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ।
ਇਹ ਹਾਦਸਾ ਵੀਰਵਾਰ ਰਾਤ 11:30 ਵਜੇ ਦੇ ਕਰੀਬ ਪਾਵਰਲੂਮ ਕਸਬੇ ਬਾਲਾਜੀ ਨਗਰ ਵਿਚ ਕੋਹਿਨੂਰ ਇਮਾਰਤ ਵਿਚ ਵਾਪਰਿਆ। ਰਿਪੋਰਟਾਂ ਅਨੁਸਾਰ 30 ਜੁਲਾਈ ਦੀ ਰਾਤ ਨੂੰ ਇਮਾਰਤ ਥੋੜ੍ਹੀ ਝੁੱਕ ਗਈ ਸੀ। ਇਹ ਦੇਖ ਕੇ ਉੱਥੇ ਕੰਮ ਕਰਨ ਵਾਲੇ ਬਹੁਤ ਸਾਰੇ ਮਜ਼ਦੂਰ ਬਾਹਰ ਭੱਜ ਗਏ। ਉਸ ਸਮੇਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਹਾਦਸੇ ਸਮੇਂ ਜ਼ਿਆਦਾਤਰ ਲੋਕ ਬਾਹਰ ਸਨ।
ਇਮਾਰਤ ਢਹਿਣ ਤੋਂ ਬਚੇ ਇਕ ਵਿਅਕਤੀ ਨੇ ਦੱਸਿਆ ਕਿ ਨੇੜਲੀ ਇਮਾਰਤ ਦੇ ਥੰਮ੍ਹਾਂ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅਸੀਂ ਰਾਤ ਦਾ ਖਾਣਾ ਖਾ ਕੇ ਸੌਂ ਗਏ ਸੀ ਤੇ ਇਮਾਰਤ ਢਹਿਣ ਦੀ ਆਵਾਜ਼ ਸੁ ਜਦੋਂ ਅਸੀਂ ਬਾਹਰ ਆਏ ਤਾਂ ਹਰ ਪਾਸੇ ਹਫੜਾ-ਦਫੜੀ ਸੀ। ਮੈਂ ਆਪਣੀ ਜਾਨ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ