ਸ਼ਿੰਗਟਨ, TLT NEWS: ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ (ਡੀਐੱਚਐੱਸ) ਨੇ ਮਾਲਕਾਂ ਵੱਲੋਂ ਦਾਖ਼ਲ ਕੀਤੇ ਜਾਣ ਵਾਲੇ ਵੀਜ਼ਾ ਮਿਆਦ ਦੇ ਵਿਸਥਾਰ ਦੀਆਂ ਅਰਜ਼ੀਆਂ ’ਤੇ ਵੀ ਫੀਸ ਦਾ ਵਿਸਥਾਰ ਕਰ ਦਿੱਤਾ ਹੈ। ਭਾਵੇਂ ਮੁਲਾਜ਼ਮ ਉਸੇ ਕੰਪਨੀ ’ਚ ਬਣੇ ਰਹਿਣ। ਐੱਚ-1ਬੀ ਅਰਜ਼ੀਆਂ ’ਤੇ ਇਹ ਚਾਰਜ 4000 ਡਾਲਰ ਤੇ ਐੱਲ-1 ਅਰਜ਼ੀਆਂ ’ਤੇ ਇਹ 4500 ਡਾਲਰ ਹੈ। ਨੌਂ ਸਤੰਬਰ ਤੋਂ ਲਾਗੂ ਹੋਣ ਵਾਲੇ ਇਸ ਨਿਯਮ ਨਾਲ ਵਿਦੇਸ਼ੀ ਪ੍ਰਤਿਭਾਵਾਂ ’ਤੇ ਬਹੁਤ ਜ਼ਿਆਦਾ ਨਿਰਭਰ ਕਾਰੋਬਾਰਾਂ ਲਈ ਵਾਰ-ਵਾਰ ਹੋਣ ਵਾਲੇ ਇਮੀਗ੍ਰੇਸ਼ਨ ਖ਼ਰਚ ’ਚ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈਇਹ ਨਿਯਮ ਖ਼ਾਸ ਤੌਰ ’ਤੇ ਉਨ੍ਹਾਂ ਕੰਪਨੀਆਂ ’ਤੇ ਲਾਗੂ ਹੋਵੇਗਾ ਜਿਹੜੀਆਂ ਅਮਰੀਕਾ ’ਚ ਘੱਟੋ-ਘੱਟ 50 ਮੁਲਾਜ਼ਮਾਂ ਨੂੰ ਰੁਜ਼ਗਾਰ ਦਿੰਦੀਆਂ ਹਨ ਤੇ ਜਿੱਥੇ 50 ਫ਼ੀਸਦੀ ਤੋਂ ਜ਼ਿਆਦਾ ਘਰੇਲੂ ਮੁਲਾਜ਼ਮਾਂ ਕੋਲ ਸਮੂਹਿਕ ਰੂਪ ਨਾਲ ਐੱਚ-1ਬੀ, ਐੱਲ-1ਏ ਜਾਂ ਐੱਲ-1ਬੀ ਦਾ ਦਰਜਾ ਹੈ। ਸੋਧੇ ਨਿਯਮ ਤਹਿਤ ਅਜਿਹੀਆਂ ਕੰਪਨੀਆਂ ਨੂੰ ਹਰ ਵਾਰ ਕਿਸੇ ਮੁਲਾਜ਼ਮ ਦਾ ਪਰਵਾਸ ਵਧਾਉਣ ਲਈ ਅਪਲਾਈ ਕਰਦੇ ਸਮੇਂ 9/11 ਰਿਸਪਾਂਸ ਤੇ ਬਾਇਓਮੀਟ੍ਰਿਕ ਐਂਟਰੀ-ਐਗਜ਼ਿਟ ਫੀਸ ਜਮ੍ਹਾ ਕਰਨੀ ਪਵੇਗੀ। ਪਹਿਲਾਂ ਇਹ ਚਾਰਜ ਆਮ ਤੌਰ ’ਤੇ ਸ਼ੁਰੂਆਤੀ ਰੁਜ਼ਗਾਰ ਜਾਂ ਮਾਲਕ ਬਦਲਣ ਨਾਲ ਜੁੜੀਆਂ ਅਰਜ਼ੀਆਂ ਤੱਕ ਹੀ ਸੀਮਤ ਸੀ। ਮਾਲਕ ਨੂੰ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜ਼ਮ ਲਈ ਵੀਜ਼ਾ ਵਿਸਥਾਰ ਚਾਰਜ ਤੋਂ ਛੋਟ ਹਾਸਲ ਸੀ, ਬਸ਼ਰਤੇ ਅਲੱਗ ਤੋਂ ਧੋਖਾਧੜੀ-ਰੋਕਥਾਮ ਫੀਸ (ਫਰਾਡ-ਪ੍ਰੀਵੈਂਸ਼ਨ ਫੀਸ) ਲਾਗੂ ਨਾ ਹੋਵੇ।ਡੀਐੱਚਐੱਸ ਦਾ ਕਹਿਣਾ ਹੈ ਕਿ ਨਿਯਮਾਂ ’ਚ ਬਦਲਾਅ ਡੀਐੱਚਐੱਸ ਦੀ ਕਾਨੂੰਨੀ ਭਾਸ਼ਾ ਦੀ ਵਿਆਖਿਆ ਨੂੰ ਸਹੀ ਕਰਦੇ ਹਨ ਤਾਂ ਜੋ ਇਸ ਦੇ ਦਾਇਰੇ ’ਚ ਆਉਣ ਵਾਲੇ ਮਾਲਕਾਂ ਨੂੰ ਦਰਜਾ ਵਿਸਥਾਰ ਦੀਆਂ ਸਾਰੀਆਂ ਅਰਜ਼ੀਆਂ ਲਈ 9/11 ਬਾਇਓਮੀਟ੍ਰਿਕ ਫੀਸ ਜਮ੍ਹਾ ਕਰਨੀ ਪਵੇ, ਭਾਵੇਂ ਸਬੰਧਤ ਫਰਾਡ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਫੀਸ ਲਾਗੂ ਹੋਵੇ ਜਾਂ ਨਹੀਂ। ਹਾਲਾਂਕਿ ਚਾਰਜ ਦੀਆਂ ਅਸਲੀ ਦਰਾਂ ਉਹੀ ਹਨ ਪਰ ਇਸ ਬਦਲਾਅ ਨਾਲ ਉਨ੍ਹਾਂ ਅਰਜ਼ੀਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ ਜਿਨ੍ਹਾਂ ’ਤੇ ਇਹ ਮੌਜੂਦਾ ਚਾਰਜ ਲਾਗੂ ਹੋਣਗੇ। ਪ੍ਰਭਾਵਿਤ ਮਾਲਕਾਂ ਨੂੰ ਹਰ ਪਾਤਰ ਐੱਚ-1ਬੀ ਅਰਜ਼ੀਆਂ ਲਈ 4000 ਡਾਲਰ ਤੇ ਹਰ ਐੱਲ-1 ਅਰਜ਼ੀ ਲਈ 4500 ਡਾਲਰ ਦਾ ਖ਼ਰਚ ਚੁੱਕਣਾ ਪਵੇਗਾ। ਤਰਮੀਮਸ਼ੁਦਾ ਅਰਜ਼ੀਆਂ ਜਿਨ੍ਹਾਂ ’ਚ ਮੁਲਾਜ਼ਮ ਦੇ ਅਧਿਕਾਰਤ ਦਰਜੇ ਦੀ ਮਿਆਦ ਵਧਾਉਣ ਦੀ ਅਪੀਲ ਨਹੀਂ ਕੀਤੀ ਗਈ, ਉਨ੍ਹਾਂ ਨੂੰ ਛੋਟ ਮਿਲਦੀ ਰਹੇਗੀ। ਇਸ ਸਬੰਧ ’ਚ ਵਿੱਤੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਮਾਲਕਾਂ ’ਤੇ ਹੈ, ਡੀਐੱਚਐੱਸ ਨੇ ਉਨ੍ਹਾਂ ਪ੍ਰਸਤਾਵਾਂ ਨੂੰ ਖ਼ਾਰਜ ਕਰ ਦਿੱਤਾ ਹੈ ਜਿਨ੍ਹਾਂ ਤਹਿਤ ਵਿਦੇਸ਼ੀ ਪੇਸ਼ੇਵਰ ਖ਼ੁਦ ਇਹ ਚਾਰਜ ਦੇ ਸਕਦੇ ਸਨ, ਜੇਕਰ ਉਨ੍ਹਾਂ ਦੀਆਂ ਕੰਪਨੀਆਂ ਭੁਗਤਾਨ ਕਰਨ ਲਈ ਤਿਆਰ ਨਾ ਹੋਣ। ਸਰਕਾਰੀ ਦਸਤਾਵੇਜ਼ਾਂ ’ਚ ਮੰਨਿਆ ਗਿਆ ਹੈ ਕਿ ਜੇਕਰ ਕੰਪਨੀਆਂ ਵਾਰ-ਵਾਰ ਵੀਜ਼ਾ ਵਿਸਥਾਰ ਨਾਲ ਜੁੜੇ ਖ਼ਰਚਿਆਂ ’ਤੇ ਦੁਬਾਰਾ ਵਿਚਾਰ ਕਰਦੀਆਂ ਹਨ ਤਾਂ ਭਾਰਤੀ ਟੈਕਨਾਲੋਜੀ ਮਾਹਰਾਂ ਤੇ ਸਿਖਲਾਈ ਪ੍ਰਾਪਤ ਪੇਸ਼ੇਵਰਾਂ ’ਤੇ ਅਸਿੱਧਾ ਅਸਰ ਪੈ ਸਕਦਾ ਹੈ।

More Stories
ਚੀਕਾਂ, ਖੌਫ਼ ਤੇ ਮਲਬਾ… ਪਲ ਭਰ ‘ਚ ਉੱਜੜ ਗਏ ਸੈਂਕੜੇ ਆਸ਼ਿਆਨੇ, ਕੋਲੰਬੀਆ ‘ਚ 7.4 ਤੀਬਰਤਾ ਵਾਲੇ ਭੂਚਾਲ ਨੇ ਮਚਾਈ ਭਿਆਨਕ ਤਬਾਹੀ; ਹੁਣ ਤੱਕ 111 ਮੌਤਾਂ
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ