ਜ਼ਿਲ੍ਹਾ ਰੋਜਗਾਰ ਬਿਊਰੋ ਵਲੋਂ ਭਰਤੀ ਰੈਲੀ ਸਬੰਧੀ ਹਰ ਸੰਭਵ ਸਹਾਇਤਾ ਦਾ ਭਰੋਸਾ

ਜਲੰਧਰ, 13 ਅਗਸਤ : (ਰਮੇਸ਼ ਗਾਬਾ) ਡਿਪਟੀ ਡਾਇਰੈਕਟਰ, ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉੱਤਪਤੀ,ਹੁਨਰ ਵਿਕਾਸ ਅਤੇ ਸਿਖਲਾਈ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ ਭਰਤੀ ਰੈਲੀ-2026 ਸਬੰਧੀ ਜਲੰਧਰ ਕੈਂਟ ਤੋਂ ਆਰਮੀ ਰਿਕਰੂਟਿੰਗ ਅਫਸਰ ਕਰਨਲ ਰਸ਼ਮੀ ਨਰਾਇਣ ਜਿਹਨਾਂ ਨੇ ਹਾਲ ਹੀ ਵਿੱਚ ਜਲੰਧਰ ਵਿਖੇ ਚਾਰਜ ਸੰਭਾਲਿਆ ਹੈ, ਜੋ ਇੰਡੀਅਨ ਆਰਮੀ ਵਿੱਚ ਮਹਿਲਾ ਅਫਸਰਾਂ ਦੇ ਉਸ ਪਹਿਲੇ ਬੈਚ ਵਿੱਚੋਂ ਹਨ, ਜਿਨ੍ਹਾਂ ਨੂੰ ਆਰਮੀ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਹੈ, ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਆਰਮੀ ਰਿਕਰੂਟਿੰਗ ਅਫ਼ਸਰ ਕਰਨਲ ਰਸ਼ਮੀ ਨਰਾਇਣ ਆਰਮੀ ਵਿੱਚ ਹੁਣ ਤੱਕ ਆਪਣਾ 22 ਸਾਲਾਂ ਦੇ ਤਜ਼ਰਬੇ ਦਾ ਸਫਰ ਤੈਅ ਕਰ ਚੁੱਕੇ ਹਨ।
ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਇਸ ਸਾਲ ਅਗਨੀਵੀਰ ਭਰਤੀ ਰੈਲੀ ਮਹੀਨਾ ਨਵੰਬਰ-2026 ਦੌਰਾਨ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ ਹੋਵੇਗੀ, ਜਿਸ ਬਾਬਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਲਜ ਦੇ ਪ੍ਰਿੰਸੀਪਲ ਨੂੰ ਬਕਾਇਦਾ ਸੂਚਿਤ ਕੀਤਾ ਜਾ ਚੁੱਕਾ ਹੈ। ਆਰਮੀ ਰਿਕਰੂਟਿੰਗ ਅਫਸਰ ਦੁਆਰਾ ਇਸ ਰੈਲੀ ਦੇ ਆਯੋਜਨ ਲਈ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰਬੰਧਾਂ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਾਸੋਂ ਲੋੜੀਂਦੇ ਸਹਿਯੋਗ ਦੀ ਮੰਗ ਕੀਤੀ ਅਤੇ ਰੋਜ਼ਗਾਰ ਬਿਊਰੋ ਦੁਆਰਾ ਆਰਮੀ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ।
ਇਸ ਮੌਕੇ ਤੇ ਕਰਨਲ ਵਿਪਲੋਵ ਵੀ ਮੌਜੂਦ ਸਨ, ਜਿਨ੍ਹਾਂ ਦੁਆਰਾ ਪਿੱਛਲੀਆਂ ਰੈਲੀਆਂ ਦੌਰਾਨ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਟੀਮ ਦੁਆਰਾ ਕੀਤੇ ਗਏ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।

More Stories
ਬਾਰਿਸ਼-ਬਰਫ਼ਬਾਰੀ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਰੁਕੀ, ਗੋਬਿੰਦ ਘਾਟ ’ਤੇ ਰੋਕੀਆਂ ਸੰਗਤਾਂ, ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤੱਕ ਯਾਤਰਾ ਬੰਦ
ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸੰਪੰਨ, ਸੋਢਲ ਮੇਲੇ ਦੀ ਰੌਣਕ ਬਰਕਰਾਰ, ਚੜ੍ਹਾਵੇ ਦੀ ਗਿਣਤੀ ਸ਼ੁਰੂ
ਲਵਲੀ ਯੂਨੀਵਰਸਿਟੀ ’ਚ ਮਾਹੌਲ ਹੋਇਆ ਸ਼ਾਂਤ, ਘਰ ਜਾਣ ਲੱਗੇ ਵਿਦਿਆਰਥੀ