ਚੰਡੀਗੜ੍ਹ :TLT NEWS/ ਗਲਤ ਤੇ ਵਧੇ ਹੋਏ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਘਰੇਲੂ ਖਪਤਕਾਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਰਾਹਤ ਦਿੱਤੀ ਹੈ। ਨਿਗਮ ਨੇ ਅਜਿਹੇ ਘਰੇਲੂ ਸਪਲਾਈ (ਡੀਐੱਸ) ਕੁਨੈਕਸ਼ਨਾਂ ਨੂੰ ਡਿਫਾਲਟ ਦੇ ਆਧਾਰ ’ਤੇ ਕੱਟਣ ਦੀ ਕਾਰਵਾਈ ਤੁਰੰਤ ਰੋਕਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਬਿੱਲਾਂ ਨੂੰ ਲੈ ਕੇ ਵਿਵਾਦ ਸਾਹਮਣੇ ਆ ਰਹੇ ਹਨ। ਇਹ ਰੋਕ ਗਲਤ ਬਿੱਲਾਂ ਦੀ ਸੋਧ ਹੋਣ ਤੱਕ ਜਾਰੀ ਰਹੇਗੀ।
ਇਸ ਕਾਰਨ ਕਈ ਖਪਤਕਾਰਾਂ ਨੂੰ ਅਸਲ ਖਪਤ ਨਾਲੋਂ ਵੱਧ ਰਕਮ ਦੇ ਬਿੱਲ ਮਿਲੇ। ਇਹ ਰਕਮ ਸਿਸਟਮ ਵਿੱਚ ਬਕਾਇਆ ਜਾਂ ਡਿਫਾਲਟ ਵਜੋਂ ਦਰਜ ਹੋਣ ਕਾਰਨ ਕੁਨੈਕਸ਼ਨ ਕੱਟਣ ਦੀ ਕਾਰਵਾਈ ਦਾ ਖ਼ਤਰਾ ਬਣ ਗਿਆ ਸੀ ਅਤੇ ਫੀਲਡ ਦਫ਼ਤਰਾਂ ਵਿੱਚ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ।
ਪੀਐੱਸਪੀਸੀਐੱਲ ਨੇ ਫੀਲਡ ਦਫ਼ਤਰਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਗਲਤ ਜਾਂ ਵਧੇ ਹੋਏ ਬਿੱਲ ਕਾਰਨ ਸਿਸਟਮ ਵਿੱਚ ਬਕਾਇਆ ਦਿਖਾਈ ਦੇਣ ਮਾਤਰ ਨਾਲ ਖਪਤਕਾਰ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਬਿੱਲ ਦੀ ਸੋਧ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

More Stories
ਸਰਕਾਰੀ ਮੁਲਾਜ਼ਮਾਂ ‘ਤੇ ਡਿੱਗੇਗੀ ਗਾਜ! ਸੀਟਾਂ ਤੋਂ ਗਾਇਬ ਰਹਿਣ ਵਾਲਿਆਂ ਦੀ ਅੱਜ ਸ਼ਾਮ ਤੱਕ ਮੰਗੀ ਸੂਚੀ, ਐਕਸ਼ਨ ਮੋਡ ‘ਚ ਪੰਜਾਬ ਸਰਕਾਰ
13 ਅਗਸਤ ਤੋਂ ਸ਼ੁਰੂ ਹੋਵੇਗੀ SIR ’ਤੇ ਦਾਅਵਿਆਂ ਤੇ ਇਤਰਾਜ਼ ਦੇਣ ਦੀ ਪ੍ਰਕਿਰਿਆ, ਅਨਿੰਦਿਤਾ ਮਿਤਰਾ ਨੇ ਦਿੱਤੀ ਜਾਣਕਾਰੀ
ਰਾਜਪਾਲ ਕਟਾਰੀਆ ਦੇ ਏ.ਡੀ.ਸੀ. ਨੇ ਸੇਵਾਮੁਕਤੀ ਤੋਂ ਪਹਿਲਾਂ ਹੀ ਛੱਡਿਆ ਅਹੁਦਾ