ਜਲੰਧਰ,9 ਜੁਲਾਈ (ਰਮੇਸ਼ ਗਾਬਾ) ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਮਾਰੂ ਨੀਤੀਆਂ ਵਿਰੁੱਧ ਦੇਸ਼-ਵਿਆਪੀ ਹੜਤਾਲ ਅੱਜ ਮਿਤੀ 9 ਜੁਲਾਈ 2025 ਨੂੰ ਸਮੁੱਚੇ ਪੰਜਾਬ ਅੰਦਰ ਵੱਖ-ਵੱਖ ਜ਼ਿਲਿਆਂ ਜ਼ਿਲ੍ਹਾ ਹੈਡ ਕੁਆਰਟਰਾਂ ਉੱਪਰ ਕੀਤੀ ਗਈ। ਹੜਤਾਲ ਵਿੱਚ ਪ.ਸ.ਸ.ਫ. (ਵਿਗਿਆਨਿਕ) ਵੱਲੋਂ 9 ਜੁਲਾਈ ਦੀ ਸਫ਼ਲ ਕੌਮੀ ਹੜਤਾਲ ਲਈ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਨੂੰ ਇਨਕਲਾਬੀ ਵਧਾਈਆਂ ਦਿੱਤੀਆਂ ਹਨ। ਜਥੇਬੰਦੀ ਦੇ ਮੁੱਖ ਦਫਤਰ 99, ਗਰੀਨ ਪਾਰਕ ਜਲੰਧਰ ਪਹੁੰਚੀਆਂ ਰਿਪੋਰਟਾਂ ਅਨੁਸਾਰ ਸਾਰੇ ਜਿਲ੍ਹਿਆਂ ਵਿੱਚ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪ੍ਰਾਪਤ ਰਿਪੋਰਟਾਂ ਅਨੁਸਾਰ ਹੜਤਾਲ ਅਤੇ ਰੋਸ ਮੁਜਾਰੇ ਵੱਖ ਵੱਖ ਆਗੂਆਂ ਦੀ ਅਗਵਾਈ ਹੇਠ ਹੋਏ।
ਜਲੰਧਰ ਵਿੱਚ ਸਾਥੀ ਨਵਪ੍ਰੀਤ ਬੱਲੀ ਅਤੇ ਕੰਵਲਜੀਤ ਸੰਗੋਵਾਲ ਦੀ ਅਗਵਾਈ ਵਿੱਚ, ਬਠਿੰਡਾ ਵਿਖੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਅਤੇ ਭੈਣ ਜੀ ਭੁਪਿੰਦਰ ਕੌਰ ਦੀ ਅਗਵਾਈ ਵਿੱਚ, ਮੋਹਾਲੀ ਵਿਖੇ ਐਨ.ਡੀ. ਤਿਵਾੜੀ, ਚਰਨਜੀਤ ਸਿੱਧੂ ਅਤੇ ਗੁਰੇਕ ਸਿੰਘ ਦੀ ਅਗਵਾਈ ਵਿੱਚ, ਗੁਰਦਾਸਪੁਰ ਵਿਖੇ ਸੋਮ ਸਿੰਘ ਦੀ ਅਗਵਾਈ ਵਿੱਚ, ਫ਼ਾਜ਼ਿਲਕਾ ਵਿਖੇ ਸੁਰਿੰਦਰ ਕੰਬੋਜ ਅਤੇ ਪਵਨਜੀਤ ਸਿੰਘ ਦੀ ਅਗਵਾਈ ਵਿੱਚ, ਮੁਕਤਸਰ ਸਾਹਿਬ ਵਿੱਚ ਸੁਖਵਿੰਦਰ ਸਿੰਘ ਦੋਦਾ ਅਤੇ ਪਰਗਟ ਸਿੰਘ ਜੰਬਰ ਦੀ ਅਗਵਾਈ ਵਿੱਚ, ਮਾਨਸਾ ਬਿੱਕਰ ਸਿੰਘ ਮਾਖਾ, ਨਵਾਂਸ਼ਹਿਰ ਲਾਲ ਚੰਦ ਦੀ ਅਗਵਾਈ ਵਿੱਚ, ਮਲੇਰਕੋਟਲਾ ਗੁਲਜ਼ਾਰ ਖਾਨ ਅਤੇ ਡਾ. ਕਰਮਦੀਨ ਦੀ ਅਗਵਾਈ ਵਿੱਚ, ਅੰਮ੍ਰਿਤਸਰ ਕੰਵਲਜੀਤ ਸਿੰਘ ਦੀ ਅਗਵਾਈ ਵਿੱਚ, ਰੋਪੜ ਸਿਕੰਦਰ ਸਿੰਘ ਢੇਰ ਅਤੇ ਸੁੱਚਾ ਸਿੰਘ ਚਾਹਲ ਦੀ ਅਗਵਾਈ ਵਿੱਚ, ਸ਼ਾਹਕੋਟ ਅਮਨਦੀਪ ਸਿੰਘ ਬਾਗਪੁਰ ਅਤੇ ਜਸਵੀਰ ਸਿੰਘ ਮਲਸੀਆਂ ਦੀ ਅਗਵਾਈ ਵਿੱਚ, ਹੁਸ਼ਿਆਰਪੁਰ ਵਿਖੇ ਜਤਿੰਦਰ ਸਿੰਘ ਸੋਨੀ, ਕਮਲ ਕਿਸ਼ੋਰ ਅਤੇ ਮਦਨ ਲਾਲ ਸੈਣੀ ਦੀ ਅਗਵਾਈ ਵਿੱਚ, ਬਰਨਾਲਾ ਲਖਵਿੰਦਰ ਲਾਡੀ ਅਤੇ ਪਿਰਮਲ ਸਿੰਘ ਦੀ ਅਗਵਾਈ ਵਿੱਚ, ਫਰੀਦਕੋਟ ਬਾਬੂ ਸਿੰਘ ,ਜਸਮੇਲ ਸਿੰਘ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ,ਸੰਗਰੂਰ ਵਿਖੇ ਸ਼੍ਰੀ ਨਿਵਾਸ ਸ਼ਰਮਾਂ ,ਹਰਦੀਪ ਕੁਮਾਰ,ਅਸ਼ੋਕ ਕੁਮਾਰ ਦੀ ਅਗਵਾਈ ਵਿਚ ਵੱਡਾ ਰੋਸ ਮਾਰਚ ਤੇ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਮੁਲਾਜ਼ਮ ਹੜਤਾਲ ਅਤੇ ਰੋਸ ਰੈਲੀਆਂ ਵਿੱਚ ਸ਼ਾਮਲ ਹੋਏ ।
ਜਥੇਬੰਦੀ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਜਨਰਲ ਸਕੱਤਰ ਐਨ.ਡੀ. ਤਿਵਾੜੀ ਅਤੇ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ ਨੇ ਇਸ ਕੌਮੀ ਹੜਤਾਲ ਵਿੱਚ ਸ਼ਾਮਿਲ ਹੋਣ ਲਈ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ ਅਤੇ ਅੱਗੇ ਤੋਂ ਵੀ ਮੁਲਾਜ਼ਮਾਂ ਕੋਲੋਂ ਸਹਿਯੋਗ ਦੀ ਆਸ ਕੀਤੀ ਹੈ । ਇਹ ਜਾਣਕਾਰੀ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ ਹੈ ।

More Stories
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋ ਕਾਸ਼ਤਕਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ
79ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲਹਿਰਾਇਆ ਤਿਰੰਗਾ
ਮੋਦੀ ਦੀ ਵਿਦੇਸ਼ ਨੀਤੀ ਦੇ ਨਤੀਜੇ—ਅਮਰੀਕਾ ਵੱਲੋਂ ਟੈਕਸ ਵਾਧਾ, ਜਲੰਧਰ ਦੇ ਉਦਯੋਗ ਚਿੰਤਾ ’ਚ: ਅੰਮ੍ਰਿਤ ਪਾਲ ਸਿੰਘ