ਜਲੰਧਰ,9 ਜੁਲਾਈ (ਰਮੇਸ਼ ਗਾਬਾ) ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਹੜਤਾਲ ਦੇ ਸਮਰਥਨ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੇਡਰੇਸ਼ਨ ਵੱਲੋਂ ਜਿਲੇ ਦੇ ਵੱਖ ਵੱਖ ਬਲਾਕ ਕੇਂਦਰ ਸ਼ਾਹਕੋਟ,ਬਿਲਗਾ, ਕਰਤਾਰਪੁਰ,ਆਦਮਪੁਰ, ਬੜਾ ਪਿੰਡ,ਜੰਡਿਆਲਾ, ਮਹਿਤਪੁਰ, ਜਲੰਧਰ, ਕਾਲਾ ਬੱਕਰਾ ,ਜਮਸ਼ੇਰ ਵਿਖੇ ਰੋਸ ਰੈਲੀਆਂ ਅਤੇ ਪਰਦਰਸ਼ਨ ਕੀਤੇ ਗਏ। ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਹਰਿੰਦਰ ਦੁਸਾਂਝ ,ਜਨਰਲ ਸਕੱਤਰ ਕਲਵਿੰਦਰ ਸਿੰਘ ਜੋਸਨ, ਵਿੱਤ ਸਕੱਤਰ ਮਨਦੀਪ ਕੌਰ ਬਿਲਗਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਵੱਡੇ ਪੱਧਰ ‘ਤੇ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੁਆਰਾ ਮਜ਼ਦੂਰ ਪੱਖੀ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣ, ਠੇਕੇਦਾਰ ਤੇ ਆਊਟਸੋਰਸ ਪ੍ਰਣਾਲੀ ਨੂੰ ਲਗਾਤਾਰ ਜਾਰੀ ਰੱਖਣ ਅਤੇ ਹੋਰ ਮਜ਼ਬੂਤ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਨ, ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ, ਮਾਣ ਭੱਤਾ ਵਰਕਰਾਂ ‘ਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਉਜ਼ਰਤਾਂ ਲਾਗੂ ਨਾ ਕਰਨ ਅਤੇ ਕੌਮੀ ਸਿੱਖਿਆ ਨੀਤੀ 2020 ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨ ਨਾਲ ਇਹ ਸਾਬਿਤ ਹੋ ਚੁੱਕਾ ਹੈ ਕਿ ਇਹ ਦੋਵੇਂ ਸਰਕਾਰਾਂ ਲੋਕਾਂ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀਆਂ ਹਨ।

ਇਸ ਮਾਣ ਭੱਤਾ ਵਰਕਰਾਂ ਦੇ ਆਗੂ ਗੁਰਜੀਤ ਕੌਰ ਸ਼ਾਹਕੋਟ, ਕਲਵਿੰਦਰ ਕੌਰ ਅਮਾਨਤਪੁਰ, ਅਮਿੰਤਪਾਲ ਕੌਰ ਨੁਸੀ ,ਸੀਮਾ ਸਈਪੁਰ,ਨੇ ਕਿਹਾ ਕਿ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਨਾ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਵੀ ਦੋ ਕਦਮ ਅੱਗੇ ਚੱਲ ਰਹੀ ਹੈ। ਆਗੂਆਂ ਨੇ ਆਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿਤੀਆਂ ਆਪਣੀਆਂ ਹੀ ਗਰੰਟੀਆਂ ਤੋਂ ਭਗੋੜੀ ਹੋ ਚੁੱਕੀ ਹੈ ਉੱਥੇ ਮੁਲਾਜ਼ਮਾਂ ਦੇ ਪੇਂਡੂ ਤੇ ਬਾਰਡਰ ਏਰੀਆ ਸਮੇਤ ਵੱਖ ਵੱਖ ਕਿਸਮ ਦੇ ਰੋਕੇ ਗਏ ਭੱਤੇ, ਏ.ਸੀ.ਪੀ. ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਆਨਾਕਾਨੀ ਕਰੀ ਹੈ ।ਇਹਨਾ ਰੈਲੀਆਂ ਨੂੰ ਜਸਵੀਰ ਸਿੰਘ ਸੰਧੂ,ਜੋਤੀ ਆਦਮਪੁਰ,ਸੀਤਾ ਬੁਲੰਦਪੁਰ ,ਸੁਖਨਿੰਦਰ ਕੌਰ,ਕੁਲਦੀਪ ਕੌਰ,ਕਮਲੇਸ਼ ਬੜਾ ਪਿੰਡ,ਸਤਿੰਦਰ ਕੌਰ,ਪੂਨਮ, ਆਸਾ ਗਪਤਾ ਬਿਲਗਾ,ਜਸਵੀਰ ਕੌਰ ਸ਼ਾਹਕੋਟ, ਕਵਿਤਾ ਰਾਣੀ ਭੱਟੀ ,ਕੁਲਦੀਪ ਕੌਰ,ਨੀਲੂ,ਹਰਮੇਸ਼ ਕੌਰ,ਮਾਨਸੀ,ਨੀਲਮ ਕਾਲਾ ਬੱਕਰਾ,ਜਸਵੀਰ ਕੌਰ,ਸਰਬਜੀਤ ਕੌਰ,ਹਰਜਿੰਦਰ ਕੌਰ,ਮੀਨੂੰ,ਰੋਜੀ, ਰਸ਼ਪਾਲ ਕੌਰ ਜੰਡਿਆਲਾ ,ਰਾਜ ਰਾਣੀ ਜਮਸ਼ੇਰ ਨੇ ਸੰਬੋਧਨ ਕੀਤਾ।

More Stories
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋ ਕਾਸ਼ਤਕਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ
79ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲਹਿਰਾਇਆ ਤਿਰੰਗਾ
ਮੋਦੀ ਦੀ ਵਿਦੇਸ਼ ਨੀਤੀ ਦੇ ਨਤੀਜੇ—ਅਮਰੀਕਾ ਵੱਲੋਂ ਟੈਕਸ ਵਾਧਾ, ਜਲੰਧਰ ਦੇ ਉਦਯੋਗ ਚਿੰਤਾ ’ਚ: ਅੰਮ੍ਰਿਤ ਪਾਲ ਸਿੰਘ