ਹੁਣ ਹਰ ਗਲੀ-ਮੁਹੱਲੇ ’ਚ ਖੁੱਲ੍ਹ ਸਕਣਗੇ ਜਨ-ਔਸ਼ਧੀ ਕੇਂਦਰ, 90 ਫ਼ੀਸਦੀ ਤੱਕ ਮਿਲ ਸਕਣਗੀਆਂ ਸਸਤੀਆਂ ਦਵਾਈਆਂ

ਨਵੀਂ ਦਿੱਲੀ (TLT NEWS) : ਹੁਣ ਆਮ ਲੋਕਾਂ ਨੂੰ ਕਿਫਾਇਤੀ ਤੇ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਲਈ ਨਾ ਤਾਂ ਭਟਕਣਾ ਪਵੇਗਾ ਤੇ ਨਾ ਹੀ ਭੀੜ ’ਚ ਧੱਕੇ ਖਾ ਕੇ ਦਵਾਈਆਂ ਲੈਣੀਆਂ ਪੈਣਗੀਆਂ। ਸਰਕਾਰ ਨੇ ਮਹਾਨਗਰਾਂ ਤੇ ਦਸ ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਲਈ ਜਨ ਔਸ਼ਧੀ ਕੇਂਦਰਾਂ ’ਚ ਘੱਟੋ-ਘੱਟ ਦੂਰੀ ਨਿਯਮ ਵਾਪਸ ਲੈ ਲਿਆ ਹੈ। ਇਸ ਨਾਲ ਇਕ ਹੀ ਥਾਂ ਕਈ ਸਰਕਾਰੀ ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਰਸਤਾ ਸਾਫ਼ ਹੋਵੇਗਾ। ਲੋਕਾਂ ਲਈ ਜ਼ਰੂਰੀ ਦਵਾਈਆਂ ਜ਼ਿਆਦਾ ਆਸਾਨ ਹੋਣਗੀਆਂ ਤੇ ਉਨ੍ਹਾਂ ਦੀ ਜੇਬ ਤੋਂ ਹੋਣ ਵਾਲਾ ਖ਼ਰਚ ਘੱਟ ਹੋਵੇਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਮਹਿੰਗੀਆਂ ਬ੍ਰਾਂਡੇਡ ਦਵਾਈਆਂ ਦੇ ਜਵਾਬ ’ਚ ਪੂਰੇ ਦੇਸ਼ ’ਚ ਜਨ ਔਸ਼ਧੀ ਕੇਂਦਰ ਖੋਲ੍ਹ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ ਸੀ। ਇਹ ਜਨ ਔਸ਼ਧੀ ਕੇਂਦਰਾਂ ਦੀ ਸ਼ੁਰੂਆਤ ਸਾਲ 2014 ਤੋਂ ਹੋਈ ਸੀ। ਇਨ੍ਹਾਂ ਕੇਂਦਰਾਂ ਤੇ ਜੈਨਰਿਕ ਦਵਾਈਆਂ ਮਿਲਦੀਆਂ ਹਨ ਤੇ ਇਹ ਬ੍ਰਾਂਡੇਡ ਕੰਪਨੀਆਂ ਦੇ ਮੁਕਾਬਲੇ 50 ਤੋਂ 90 ਫ਼ੀਸਦੀ ਤੱਕ ਸਸਤੀਆਂ ਮਿਲ ਜਾਂਦੀਆਂ ਹਨ ਜਦਕਿ ਗੁਣਵੱਤਾ ਤੇ ਪ੍ਰਭਾਵਸ਼ੀਲਤਾ ਦੇ ਮਾਮਲੇ ’ਚ ਮਹਿੰਗੀਆਂ ਬ੍ਰਾਂਡੇਡ ਦਵਾਈਆਂ ਦੇ ਬਰਾਬਰ ਹੀ ਹੁੰਦੀਆਂ ਹਨ।ਇਸ ਯੋਜਨਾ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਫਾਰਮਾਸਿਊਟੀਕਲਸ ਐਂਡ ਐਪ ਤੇ ਮੈਡੀਕਲ ਡਿਵਾਈਸ ਬਿਊਰੋ ਆਫ ਇੰਡੀਆ (ਪੀਐੱਮਬੀਆਈ) ਦੇ ਅੰਦਰੂਨੀ ਦਸਤਾਵੇਜ਼ਾਂ ਦੇ ਹਵਾਲੇ ਤੋਂ ਇਕ ਰਿਪੋਰਟ ’ਚ ਦੂਰੀ ਦੇ ਨਿਯਮ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ’ਚ ਜ਼ਿਆਦਾ ਆਬਾਦੀ ਘਨਤਾ ਨੂੰ ਦੇਖਦੇ ਹੋਏ ਜਨ ਔਸ਼ਧੀ ਕੇਂਦਰਾਂ ਤੱਕ ਲੋਕਾਂ ਦੀ ਪਹੁੰਚ, ਬਰਾਬਰ ਵੰਡ ਤੇ ਵਿਆਪਕ ਉਪਲਬਧਤਾ ਯਕੀਨੀ ਬਣਾਉਣ ਲਈ ਘੱਟੋ ਘੱਟ ਦੂਰੀ ਦੀਆਂ ਜ਼ਰੂਰਤਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸਰਕਾਰ ਨੇ ਜਨ ਔਸ਼ਧੀ ਕੇਂਦਰਾਾਂ ਨੂੰ ਸੁਰੱਖਿਆ ਤੇ ਹੁਲਾਰਾ ਦੇਣ ਲਈ ਦੋ ਕੇਂਦਰਾਂ ’ਚ ਘੱਟੋ-ਘੱਟ ਇਕ ਕਿਲੋਮੀਟਰ ਦੀ ਦੂਰੀ ਦਾ ਨਿਯਮ ਬਣਾਇਆ ਸੀ। ਹਾਲਾਂਕਿ, ਦਸ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਹਾਲੇ ਵੀ ਘੱਟੋ-ਘੱਟ ਇਕ ਕਿਲੋਮੀਟਰ ਦੂਰੀ ਵਾਲਾ ਨਿਯਮ ਲਾਗੂ ਰਹੇਗਾ।

ਜਨ ਔਸ਼ਧੀ ਕੇਂਦਰਾਂ ਨੂੰ ਸਰਕਾਰ ਦਾ ਸਮਰਥਨ ਯੋਜਨਾ ਤਹਿਤ ਸਰਕਾਰ ਜਨ ਔਸ਼ਧੀ ਕੇਂਦਰ ਖੋਲ੍ਹਣ ’ਤੇ 20 ਹਜ਼ਾਰ ਰੁਪਏ ਤੱਕ ਦੀ ਮਾਸਿਕ ਪ੍ਰੋਤਸ਼ਾਹਨ ਰਾਸ਼ੀ ਤੇ ਦੋ ਲੱਖ ਰੁਪਏ ਤੱਕ ਦੀ ਇਕਮੁਸ਼ਤ ਮਦਦ ਦਿੰਦੀ ਹੈ। ਦਵਾਈਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਸਾਰੀਆਂ ਜਨ ਔਸ਼ਧੀ ਦਵਾਈਆਂ ਉਨ੍ਹਾਂ ਕੰਪਨੀਆਂ ਤੋਂ ਖ਼ਰੀਦੀਆਂ ਜਾਂਦੀਆਂ ਹਨ ਜਿਹੜੀਆਂ ਡਬਲਯੂਐੱਚਓ-ਜੀਐੱਮਪੀ (ਵਿਸ਼ਵ ਸਿਹਤ ਸੰਗਠਨ ਦੇ ਨਿਯਮ) ਦੀ ਪਾਲਣਾ ਕਰਦੀਆਂ ਹਨ।

ਕਿਨ੍ਹਾਂ ਸ਼ਹਿਰਾਂ ਨੂੰ ਹੋਵੇਗਾ ਲਾਭ

 

 

ਮਹਾਨਗਰ- ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ, ਹੈਦਰਾਬਾਦ ਤੇ ਅਹਿਮਦਾਬਾਦ

 

 

ਮਿਲੀਅਨ ਪਲੱਸ ਸ਼ਹਿਰ- 10 ਲੱਖ ਤੋਂ ਉੱਪਰ ਆਬਾਦੀ ਵਾਲੇ 46 ਸ਼ਹਿਰ ਹੋਣਗੇ ਦਾਇਰੇਚ

 

 

ਇਨ੍ਹਾਂ ਪ੍ਰਮੁੱਖ ਸ਼ਹਿਰਾਂ ਨੂੰ ਫਾਇਦਾ- ਪੁਣੇ, ਸੂਰਤ, ਜੈਪੁਰ, ਕਾਨਪੁਰ, ਲਖਨਊ, ਨਾਗਪੁਰ, ਗਾਜ਼ੀਆਬਾਦ, ਇੰਦੌਰ, ਕੋਇੰਬਟੂਰ, ਕੋਚੀ।

ਕੀ ਕਹਿੰਦੇ ਹਨ ਅੰਕੜੇ

 

 

80 ਜਨਔਸ਼ਧੀ ਕੇਂਦਰ ਸਨ ਪੂਰੇ ਦੇਸ਼ ’ਚ 2014 ’ਚ

 

 

16,912 ਕੇਂਦਰ ਹਨ 30 ਜੂਨ 2025 ਤੱਕ

 

 

25 ਹਜ਼ਾਰ ਕੇਂਦਰ ਖੋਲ੍ਹਮ ਦੀ ਯੋਜਨਾ 2027 ਤੱਕ

 

 

90 ਫ਼ੀਸਦੀ ਤੱਕ ਸਕਦੀਆਂ ਮਿਲਦੀਆਂ ਹਨ ਜੈਨਰਿਕ ਦਵਾਈਆਂ

 

 

2,047 ਕਿਸਮਾਂ ਦੀਆਂ ਦਵਾਈਆਂ ਮਿਲ ਸਕਦੀਆਂ ਹਨ ਇਨ੍ਹਾਂ ਕੇਂਦਰਾਂ ’ਤੇ

 

 

300 ਤਰ੍ਹਾਂ ਦੇ ਸਰਜੀਕਲ ਸਾਮਾਨ ਉਪਲਬਧ ਹੁੰਦੇ ਹਨ