ਕੈਲਗਰੀ, 16 ਸਤੰਬਰ (TLT NEWS)– ਅਲਬਰਟਾ ਦੇ ਡਰਾਈਵਿੰਗ ਲਾਇਸੈਂਸਾਂ ਅਤੇ ਹੋਰ ਸੂਬਾਈ ਪਹਿਚਾਣ ਪੱਤਰਾਂ (ਆਈ. ਡੀ. ਕਾਰਡਾਂ) ’ਤੇ ਦੇਸ਼ ਦੀ ਨਾਗਰਿਕਤਾ ਦਾ ਨਿਸ਼ਾਨ ਲਗਾਇਆ ਜਾਵੇਗਾ। ਇਹ ਐਲਾਨ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਵਿਚ ਅਲਬਰਟਾ ਹੈਲਥ ਕੇਅਰ ਨੰਬਰ ਵੀ ਸ਼ਾਮਿਲ ਕੀਤਾ ਜਾਵੇਗਾ। ਸਮਿੱਥ ਅਨੁਸਾਰ ਇਹ ਬਦਲਾਅ ਸਰਕਾਰੀ ਸੇਵਾਵਾਂ ਨੂੰ ਆਸਾਨ ਬਣਾਉਣ, ਵੋਟਾਂ ਵੇਲੇ ਧੋਖਾਧੜੀ ਨੂੰ ਠੱਲ੍ਹ ਪਾਉਣ, ਵਿਦਿਆਰਥੀਆਂ ਅਤੇ ਅਪੰਗ ਲੋਕਾਂ ਲਈ ਉਨ੍ਹਾਂ ਦੇ ਫੰਡ ਹਾਸਲ ਕਰਨ ਅਤੇ ਹੋਰ ਜ਼ਰੂਰੀ ਸਰਕਾਰੀ ਕੰਮਕਾਜ ਕਰਨ ਲਈ ਸੌਖਾ ਕਰਨ ਲਈ ਹੈ, ਜਿਥੇ ਦੇਸ਼ ਦੀ ਨਾਗਰਿਕਤਾ ਦਾ ਸਬੂਤ ਦੇਣਾ ਲਾਜ਼ਮੀ ਹੁੰਦਾ ਹੈ। ਇਹ ਨਿਸ਼ਾਨ ਡਰਾਈਵਿੰਗ ਲਾਇਸੈਂਸ ’ਤੇ ਕੈਨ (ਅੰਗਰੇਜ਼ੀ ਵਿਚ) ਦੇ ਅੱਖਰਾਂ ਦੇ ਰੂਪ ਵਿਚ ਹੋਵੇਗਾ। ਗੈਰ-ਨਾਗਰਿਕ, ਜਿਵੇਂ ਕਿ ਸਥਾਈ ਨਿਵਾਸੀ (ਪੀ.ਆਰ.) ਜੋ ਡਰਾਈਵਿੰਗ ਲਾਇਸੈਂਸ ਦੇ ਯੋਗ ਹੈ, ਉਨ੍ਹਾਂ ਦੇ ਪੱਤਰਾਂ ’ਤੇ ਇਹ ਨਿਸ਼ਾਨ ਨਹੀਂ ਹੋਵੇਗਾ। ਇਸ ਬਦਲਾਅ ਨਾਲ ਸੂਬੇ ਦੇ ਕੈਨੇਡੀਅਨ ਨਾਗਰਿਕਾਂ ਨੂੰ ਪ੍ਰੋਗਰਾਮ ਤੇ ਸੇਵਾਵਾਂ ਤੱਕ ਪਹੁੰਚਣ ਲਈ ਇਕ ਹੀ ਸੁਰੱਖਿਅਤ ਕਾਰਡ ਮਿਲ ਜਾਵੇਗਾ, ਜਿਸ ਨਾਲ ਕੰਮ ਕਰਨਾ ਹੋਰ ਸੌਖਾ ਹੋਵੇਗਾ।

More Stories
ਕਾਂਗੋ ਵਿੱਚ ਜਹਾਜ਼ ਹਾਦਸਾ : 3 ਫੌਜੀ ਅਫ਼ਸਰਾਂ ਸਮੇਤ 14 ਦੀ ਮੌਤ
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ