ਵਿਟਾਮਿਨ-ਬੀ12 ਦੀ ਘਾਟ ਨੂੰ ਨਜ਼ਰਅੰਦਾਜ਼ ਕਰਨਾ ਗੰਭੀਰ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਜੀ ਹਾਂ, ਇਸ ਦੀ ਕਮੀ ਕਾਰਨ ਨਰਵਸ ਸਿਸਟਮ ਨੂੰ ਨੁਕਸਾਨ, ਕਮਜ਼ੋਰੀ, ਥਕਾਵਟ, ਹੱਥਾਂ-ਪੈਰਾਂ ‘ਚ ਝਰਨਾਹਟ, ਮੂੰਹ ‘ਚ ਛਾਲੇ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ, ਇਸ ਦਾ ਇਕ ਅਜਿਹਾ ਲੱਛਣ ਹੈ ਜਿਸ ‘ਤੇ ਅਕਸਰ ਲੋਕਾਂ ਦਾ ਧਿਆਨ ਘੱਟ ਜਾਂਦਾ ਹੈ ਅਤੇ ਇਹ ਅਕਸਰ ਰਾਤ ਦੇ ਸਮੇਂ ਹੀ ਦਿਖਾਈ ਦਿੰਦਾ ਹੈ।
ਅਸਲ ਵਿਚ, ਵਿਟਾਮਿਨ-ਬੀ12 ਦੀ ਘਾਟ ਹੋਣ ‘ਤੇ ਰਾਤ ਸਮੇਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਬਿਨਾਂ ਕਿਸੇ ਕਾਰਨ ਦੇ ਵੀ ਤੁਸੀਂ ਰਾਤ ਨੂੰ ਪਸੀਨੇ ‘ਚ ਭਿੱਜ ਜਾਂਦੇ ਹੋ। ਜੇਕਰ ਤੁਹਾਡੇ ਨਾਲ ਇਹ ਸਮੱਸਿਆ ਹੋ ਰਹੀ ਹੈ ਤਾਂ ਸੰਭਵ ਹੈ ਕਿ ਤੁਹਾਡੇ ਸਰੀਰ ‘ਚ ਵਿਟਾਮਿਨ-ਬੀ12 ਦੀ ਮਾਤਰਾ ਘੱਟ ਹੋ ਰਹੀ ਹੋਵੇ।
ਕਿਉਂ ਦਿਖਾਈ ਦਿੰਦਾ ਹੈ ਇਹ ਲੱਛਣ ?
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨਰਵਸ ਸਿਸਟਮ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਪਰ ਵਿਟਾਮਿਨ-ਬੀ12 ਦੀ ਘਾਟ ਨਾਲ ਨਰਵ ਡੈਮੇਜ ਹੋ ਸਕਦੀਆਂ ਹਨ, ਜਿਸ ਕਾਰਨ ਸਰੀਰ ਦਾ ਤਾਪਮਾਨ ਕੰਟਰੋਲ ਕਰਨ ‘ਚ ਮੁਸ਼ਕਲ ਆ ਸਕਦੀ ਹੈ। ਇਸ ਕਾਰਨ ਰਾਤ ਸਮੇਂ ਸਰੀਰ ਦਾ ਤਾਪਮਾਨ ਅਸੰਤੁਲਿਤ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਇਸ ਲਈ, ਸਮੇਂ ਸਿਰ ਇਸ ਲੱਛਣ ਨੂੰ ਪਛਾਣਨਾ ਤੇ ਇਸ ਦੀ ਘਾਟ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਲੰਬੇ ਸਮੇਂ ਤਕ ਵਿਟਾਮਿਨ-ਬੀ12 ਦੀ ਘਾਟ ਨਰਵ ਡੈਮੇਜ ਤੇ ਗੰਭੀਰ ਅਨੀਮੀਆ ਕਾਰਨ ਹਾਰਟ ਫੇਲੀਅਰ ਦੇ ਖਤਰੇ ਨੂੰ ਵਧਾ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਵਿਟਾਮਿਨ-ਬੀ12 ਦੀ ਘਾਟ ਨੂੰ ਸਹੀ ਡਾਈਟ ਤੇ ਜੇ ਲੋੜ ਹੋਵੇ ਤਾਂ ਡਾਕਟਰ ਦੀ ਸਲਾਹ ‘ਤੇ ਸਪਲੀਮੈਂਟਸ ਜ਼ਰੀਏ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਆਓ ਜਾਣੀਏ ਕਿ ਵਿਟਾਮਿਨ-ਬੀ12 ਦੀ ਘਾਟ ਦੂਰ ਕਰਨ ਲਈ ਕੀ ਖਾਣਾ ਚਾਹੀਦਾ ਹੈ।
ਵਿਟਾਮਿਨ-ਬੀ12 ਦੀ ਘਾਟ ਦੂਰ ਕਰਨ ਲਈ ਖੁਰਾਕ
ਵਿਟਾਮਿਨ-ਬੀ12 ਮੁੱਖ ਤੌਰ ‘ਤੇ ਐਨੀਮਲ ਬੇਸਡ ਫੂਡਜ਼ ‘ਚ ਪਾਇਆ ਜਾਂਦਾ ਹੈ। ਸ਼ਾਕਾਹਾਰੀ ਲੋਕਾਂ ਨੂੰ ਇਸ ਦੀ ਘਾਟ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਫੋਰਟੀਫਾਈਡ ਖੁਰਾਕਾਂ ਜਾਂ ਸਪਲੀਮੈਂਟਸ ਦਾ ਸਹਾਰਾ ਲੈਣਾ ਪੈਂਦਾ ਹੈ।
– ਦੂਧ ਅਤੇ ਦਹੀਂ : ਡੇਅਰੀ ਉਤਪਾਦ ਵਿਟਾਮਿਨ-ਬੀ12 ਦਾ ਸ਼ਾਨਦਾਰ ਸਰੋਤ ਹਨ, ਖਾਸ ਕਰਕੇ ਸ਼ਾਕਾਹਾਰੀ ਲੋਕਾਂ ਲਈ। ਹਰ ਰੋਜ਼ ਇਕ ਗਿਲਾਸ ਦੁੱਧ ਤੇ ਦਹੀਂ ਜਾਂ ਪਨੀਰ ਖਾਣ ਨਾਲ ਵਿਟਾਮਿਨ-ਬੀ12 ਦੇ ਨਾਲ-ਨਾਲ ਕੈਲਸ਼ੀਅਮ ਤੇ ਪ੍ਰੋਟੀਨ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ।
– ਆਂਡੇ : ਆਂਡਿਆਂ ‘ਚ ਵਿਟਾਮਿਨ-ਬੀ12 ਚੰਗੀ ਮਾਤਰਾ ਮੌਜੂਦ ਹੁੰਦੀ ਹੈ।
– ਮੱਛੀ ਅਤੇ ਸੀ ਫੂਡ : ਸਾਲਮਨ, ਟੂਨਾ ਤੇ ਸਾਰਡਿਨ ਵਰਗੀਆਂ ਮੱਛੀਆਂ ਵਿਟਾਮਿਨ-ਬੀ12 ਦੇ ਸਭ ਤੋਂ ਵਧੀਆ ਸਰੋਤਾਂ ‘ਚੋਂ ਹਨ। ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਇਹ ਮੱਛੀਆਂ ਡਾਇਟ ‘ਚ ਸ਼ਾਮਲ ਕਰਨ ਨਾਲ ਵਿਟਾਮਿਨ-ਬੀ12 ਦੀ ਕਮੀ ਨੂੰ ਤੇਜ਼ੀ ਨਾਲ ਦੂਰ ਕੀਤਾ ਜਾ ਸਕਦਾ ਹੈ।
– ਚਿਕਨ/ਮੀਟ : ਚਿਕਨ ਅਤੇ ਹੋਰ ਲੀਨ ਮੀਟ ‘ਚ ਵੀ ਵਿਟਾਮਿਨ-ਬੀ12 ਚੰਗੀ ਮਾਤਰਾ ‘ਚ ਹੁੰਦਾ ਹੈ।
– ਫੋਰਟੀਫਾਈਡ ਫੂਡਸ : ਸ਼ਾਕਾਹਾਰੀ ਅਤੇ ਵੀਗਨ ਲੋਕਾਂ ਲਈ ਫੋਰਟੀਫਾਈਡ ਫੂਡਜ਼ ਵਿਟਾਮਿਨ-ਬੀ12 ਦੀ ਘਾਟ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ