ਕੀ ਤੁਹਾਨੂੰ ਵੀ ਥਕਾਵਟ, ਕਮਜ਼ੋਰੀ, ਸਾਹ ਫੁੱਲਣਾ ਜਾਂ ਚੱਕਰ ਆਉਣ ਦੀ ਸਮੱਸਿਆ ਹੈ? ਜੇ ਹਾਂ, ਤਾਂ ਇਹ ਸੰਭਵ ਹੈ ਕਿ ਤੁਹਾਡੇ ਸਰੀਰ ‘ਚ ਹੀਮੋਗਲੋਬਿਨ ਦੀ ਘਾਟ ਹੋ ਸਕਦੀ ਹੈ ਜਿਸਨੂੰ ਆਮ ਤੌਰ ‘ਤੇ ‘ਅਨੀਮੀਆ’ ਕਿਹਾ ਜਾਂਦਾ ਹੈ। ਅੱਜਕੱਲ੍ਹ, ਬਹੁਤ ਸਾਰੇ ਲੋਕ ਡਾਕਟਰ ਦੀ ਸਲਾਹ ਦੇ ਬਿਨਾਂ ਹੀ ਆਇਰਨ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਗਲਤ ਤਰੀਕਾ ਤੁਹਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ?
ਆਇਰਨ ਸਾਡੇ ਸਰੀਰ ਲਈ ਇਕ ਬਹੁਤ ਹੀ ਜ਼ਰੂਰੀ ਖਣਿਜ ਹੈ। ਇਹ ਰੈੱਡ ਬਲੱਡ ਸੈਲੱਜ਼ ‘ਚ ਹੀਮੋਗਲੋਬਿਨ ਬਣਾਉਣ ‘ਚ ਮਦਦ ਕਰਦਾ ਹੈ, ਜੋ ਸਰੀਰ ਦੇ ਹਰ ਹਿੱਸੇ ਤਕ ਆਕਸੀਜਨ ਪਹੁੰਚਾਉਂਦਾ ਹੈ। ਜਦੋਂ ਸਰੀਰ ‘ਚ ਆਇਰਨ ਦੀ ਕਮੀ ਹੁੰਦੀ ਹੈ, ਤਾਂ ਇਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ:
– ਕੰਮ ਕਰਦਿਆਂ ਜਲਦੀ ਥਕ ਜਾਣਾ
– ਸਕਿੰਨ ਦਾ ਪੀਲਾ ਪੈ ਜਾਣਾ
– ਸਾਹ ਫੁਲਣਾ ਜਾਂ ਦਿਲ ਦੀ ਧੜਕਣ ਤੇਜ਼ ਹੋ ਜਾਣਾ
– ਨਹੁੰਆਂ ਦਾ ਕਮਜ਼ੋਰ ਹੋਣਾ ਤੇ ਵਾਲਾਂ ਦਾ ਝੜਨਾ
ਇਕਾਗਰਤਾ ‘ਚ ਕਮੀ
ਆਇਰਨ ਦੀ ਘਾਟ ਪੂਰੀ ਕਰਨ ਲਈ ਬਹੁਤ ਸਾਰੇ ਲੋਕ ਸਪਲੀਮੈਂਟਸ ਲੈਂਦੇ ਹਨ, ਪਰ ਗਲਤ ਤਰੀਕੇ ਨਾਲ ਲਏ ਗਏ ਸਪਲੀਮੈਂਟ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ।
ਆਇਰਨ ਦਾ ਲੈਵਲ ਵਧਾਉਣ ਦੇ 3 ਆਸਾਨ ਤਰੀਕੇ
ਪਹਿਲਾ ਤਰੀਕਾ
ਨਿਊਟ੍ਰੀਸ਼ਨਿਸ਼ਟ ਲੀਮਾ ਮਹਾਜਨ ਅਨੁਸਾਰ, ਆਇਰਨ ਸਪਲੀਮੈਂਟ ਲੈਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਖਾਲੀ ਪੇਟ ਹੁੰਦਾ ਹੈ। ਇਸ ਸਮੇਂ ਤੁਹਾਡੇ ਪੇਟ ‘ਚ ਐਸਿਡ ਦਾ ਲੈਵਲ ਸਭ ਤੋਂ ਵੱਧ ਹੁੰਦਾ ਹੈ। ਇਹ ਪੇਟ ਦਾ ਐਸਿਡ ਆਇਰਨ ਨੂੰ ਸਰੀਰ ‘ਚ ਠੀਕ ਤਰ੍ਹਾਂ ਅਬਜ਼ਾਰਬ ਕਰਨ ‘ਚ ਬਹੁਤ ਮਦਦ ਕਰਦਾ ਹੈ। ਇਸ ਲਈ, ਆਇਰਨ ਸਪਲੀਮੈਂਟ ਨੂੰ ਸਵੇਰੇ ਸਭ ਤੋਂ ਪਹਿਲਾਂ ਲੈਣਾ ਚਾਹੀਦਾ ਹੈ।
ਦੂਜਾ ਤਰੀਕਾ
ਆਇਰਨ ਨੂੰ ਸਰੀਰ ‘ਚ ਬਿਹਤਰ ਤਰੀਕੇ ਨਾਲ ਅਬਜ਼ਾਰਬ ਕਰਨ ਲਈ ਇਸਨੂੰ ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਦੇ ਨਾਲ ਲੈਣਾ ਚਾਹੀਦਾ ਹੈ। ਤੁਸੀਂ ਆਇਰਨ ਸਪਲੀਮੈਂਟ ਦੇ ਨਾਲ ਨਿੰਬੂ ਪਾਣੀ ਜਾਂ ਆਂਵਲੇ ਦਾ ਪਾਣੀ ਲੈ ਸਕਦੇ ਹੋ। ਵਿਟਾਮਿਨ-ਸੀ, ਆਇਰਨ ਨੂੰ ਸਰੀਰ ‘ਚ ਸੋਖਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੰਦਾ ਹੈ।
ਤੀਜਾ ਤਰੀਕਾ
ਜਦੋਂ ਵੀ ਸਾਨੂੰ ਪੇਟ ‘ਚ ਗੈਸ ਜਾਂ ਜਲਨ ਮਹਿਸੂਸ ਹੁੰਦੀ ਹੈ ਤਾਂ ਅਸੀਂ ਤੁਰੰਤ ਐਂਟਾਸਿਡ ਸਿਰਪ ਜਾਂ ਗੋਲੀਆਂ ਲੈ ਲੈਂਦੇ ਹਾਂ ਪਰ ਨਿਊਟ੍ਰੀਸ਼ਨਿਸਟ ਲੀਮਾ ਮਹਾਜਨ ਕਹਿੰਦੀ ਹਨ ਕਿ ਜੇ ਤੁਸੀਂ ਆਇਰਨ ਸਪਲੀਮੈਂਟ ਲੈ ਰਹੇ ਹੋ ਤਾਂ ਅਜਿਹਾ ਕਰਨ ਤੋਂ ਬਚੋ। ਆਇਰਨ ਨੂੰ ਅਬਜ਼ਾਰਬ ਕਰਨ ਲਈ ਪੇਟ ‘ਚ ਐਸਿਡ ਦਾ ਹਾਈ ਲੈਵਲ ਬਹੁਤ ਜ਼ਰੂਰੀ ਹੁੰਦਾ ਹੈ। ਐਂਟਾਸਿਡ ਪੇਟ ਦੇ ਐਸਿਡ ਨੂੰ ਘਟਾ ਦਿੰਦਾ ਹੈ ਜਿਸ ਨਾਲ ਆਇਰਨ ਦਾ ਅਬਜ਼ਾਰਬ ਹੋਣਾ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਲਈ, ਐਂਟਾਸਿਡ ਲੈਣ ਤੋਂ ਬਚੋ ਤਾਂ ਜੋ ਤੁਹਾਡੇ ਸਰੀਰ ਵਿਚ ਆਇਰਨ ਦਾ ਲੈਵਲ ਸਹੀ ਬਣਿਆ ਰਹੇ।
ਜੇ ਤੁਸੀਂ ਇਨ੍ਹਾਂ ਤਿੰਨ ਆਸਾਨ ਤਰੀਕਿਆਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਆਪਣੇ ਸਰੀਰ ‘ਚ ਆਇਰਨ ਦੀ ਘਾਟ ਨੂੰ ਦੂਰ ਕਰ ਸਕਦੇ ਹੋ ਅਤੇ ਸਿਹਤਮੰਦ ਰਹਿ ਸਕਦੇ ਹੋ।

More Stories
ਸੱਚਖੰਡ ਵਾਸੀ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ
ਵੱਡੀ ਸਫ਼ਲਤਾ: ਏਐਨਟੀਐਫ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ 20 ਕਿੱਲੋ ਹੈਰੋਇਨ ਸਮੇਤ ਫੜੇ ਦੋ ਸਮਗਲਰ
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ