ਦੋ ਮੋਬਾਈਲ ਟਾਵਰਾਂ ਤੋਂ ਸਾਮਾਨ ਚੋਰੀ

ਬਠਿੰਡਾ/TLT NEWS : ਜ਼ਿਲ੍ਹੇ ਦੇ ਪਿੰਡ ਬਾਲਿਆਂਵਾਲੀ ਅਤੇ ਰਾਮ ਵਾਸੀ ਵਿਖੇ ਲੱਗੇ ਦੋ ਜੀਓ ਕੰਪਨੀ ਦੇ ਟਾਵਰ ਤੋਂ ਚੋਰਾਂ ਵੱਲੋਂ ਹਜ਼ਾਰਾਂ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਾਲਿਆਂਵਾਲੀ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਵਿੰਦਰ ਸਿੰਘ ਵਾਸੀ ਮੱਲਕੇ ਜ਼ਿਲ੍ਹਾ ਮੋਗਾ ਨੇ ਨਾਮੂਲਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ ਕਿ 15–16 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਰਿਲਾਇੰਸ ਜੀਓ ਟਾਵਰ ਜੋ ਕਿ ਪਿੰਡ ਰਾਮ ਨਿਵਾਸੀ ਅਤੇ ਬਾਲਿਆਂਵਾਲੀ ਵਿਖੇ ਲੱਗੇ ਹੋਏ ਨੇ ਦਾਖਲ ਹੋ ਕੇ ਟਾਵਰਾਂ ਤੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰੀ ਕੀਤੇ ਸਾਮਾਨ ਦੀ ਕੁੱਲ ਕੀਮਤ 40 ਹਜ਼ਾਰ ਦੇ ਕਰੀਬ ਣਬਦੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।