ਕੈਨੇਡੀਅਨ ਖੋਜੀਆਂ ਨੇ ਪਾਇਆ ਹੈ ਕਿ ਅੱਖਾਂ ’ਚ ਛੋਟੀਆਂ ਖ਼ੂਨ ਦੀਆਂ ਨਾੜੀਆਂ ਦਾ ਸਕੈਨ ਕਰਨਾ ਕਿਸੇ ਵਿਅਕਤੀ ਨੂੰ ਦਿਲ ਦੀ ਬਿਮਾਰੀ ਦੇ ਖ਼ਤਰੇ ਤੇ ਉਸਦੀ ਉਮਰ ਵਧਣ ਦੀ ਰਫ਼ਤਾਰ ਦੀ ਭਵਿੱਖਬਾਣੀ ਕਰਨ ’ਚ ਮਦਦ ਕਰ ਸਕਦਾ ਹੈ। ਇਹ ਅਧਿਐਨ ਜਰਨਲ ਸਾਇੰਸ ਐਡਵਾਂਸਿਜ਼ ’ਚ ਪ੍ਰਕਾਸ਼ਿਤ ਹੋਇਆ ਹੈ। ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਮੈਡੀਸਿਨ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਮੈਰੀ ਪਿਗੇਅਰ ਨੇ ਕਿਹਾ ਕਿ ਰੇਟੀਨਾ ਸਕੈਨ, ਅਨੁਵੰਸ਼ਿਕੀ ਤੇ ਖ਼ੂਨ ਦੇ ਬਾਇਓਮਾਰਕਰਾਂ ਨੂੰ ਜੋੜ ਕੇ ਅਸੀਂ ਪਰਮਾਣੂ ਮਾਰਗਾਂ ਦਾ ਪਤਾ ਲਗਾਇਆ ਹੈ, ਜੋ ਇਹ ਸਮਝਾਉਣ ’ਚ ਮਦਦ ਕਰਦੇ ਹਨ ਕਿ ਉਮਰ ਵਧਣ ਨਾਲ ਨਾੜੀਆਂ ਦੀ ਪ੍ਰਣਾਲੀ ’ਤੇ ਕੀ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੱਖ ਸਰੀਰ ਦੇ ਸੰਚਾਰ ਤੰਤਰ ਦਾ ਅਨੋਖਾ, ਗ਼ੈਰ-ਹਮਲਾਵਰ ਨਜ਼ਾਰਾ ਦਿੰਦੀ ਹੈ। ਰੇਟੀਨਾ ਦੀਆਂ ਖ਼ੂਨ ਦੀਆਂ ਨਾੜੀਆਂ ’ਚ ਹੋਣ ਵਾਲੀਆਂ ਤਬਦੀਲੀਆਂ ਨੂੰ ਪ੍ਰਤੀਬਿੰਬਤ ਕਰਦੀਆਂ ਹਨ। ਅਧਿਐਨ ਲਈ ਟੀਮ ਨੇ 74 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੇ ਰੇਟੀਨਾ ਸਕੈਨ, ਅਨੁਵੰਸ਼ਿਕ ਡਾਟਾ ਤੇ ਖ਼ੂਨ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਨੂੰ ਇਕੱਠੇ ਮਿਲਾਇਆ।ਸੌਖੀਆਂ ਤੇ ਘੱਟ ਸ਼ਾਖਾਵਾਂ ਵਾਲੀਆਂ ਖ਼ੂਨ ਦੀਆਂ ਨਾੜੀਆਂ ਵਾਲੇ ਲੋਕਾਂ ’ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਪਾਇਆ ਗਿਆ ਤੇ ਉਨ੍ਹਾਂ ’ਚ ਜੈਵਿਕ ਬੁਢਾਪੇ ਦੇ ਲੱਛਣ, ਜਿਵੇਂਕ ਕਿ ਵੱਧ ਸੋਜ ਤੇ ਘੱਟ ਜੀਵਨਕਾਲ ਦਿਖਾਈ ਦਿੱਤੇ। ਮੌਜੂਦਾ ਸਮੇਂ ’ਚ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਦਾ ਅੰਦਾਜ਼ਾ ਲਗਾਉਣ ਲਈ ਕਈ ਪ੍ਰੀਖਣਾਂ ਦੀ ਲੋੜ ਹੁੰਦੀ ਹੈ। ਉਮੀਦ ਹੈ ਕਿ ਅਖ਼ੀਰ ’ਚ ਸਿਰਫ ਰੇਟੀਨਾ ਸਕੈਨ ਦੀ ਵਰਤੋਂ ਕਰ ਕੇ ਬੁਢਾਪਾ ਤੇ ਦਿਲ ਸਬੰਧੀ ਖ਼ਤਰੇ ਦਾ ਅੰਦਾਜ਼ਾ ਲਗਾਉਣ ਲਈ ਇਕ ਸੌਖੇ ਤਰੀਕੇ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ’ਤੇ ਹੋਰ ਜ਼ਿਆਦਾ ਖੋਜ ਦੀ ਲੋੜ ਹੈ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ