TLT NEWS/ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡੀਆਰਆਈ ਅੰਮ੍ਰਿਤਸਰ ਖੇਤਰੀ ਇਕਾਈ ਨੇ ਸਿੰਗਾਪੁਰ ਤੋਂ ਆਏ ਦੋ ਭਾਰਤੀ ਯਾਤਰੀਆਂ ਤੋਂ 47.70 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਦੋਵੇਂ ਯਾਤਰੀ 9 ਨਵੰਬਰ ਨੂੰ ਸਕੂਟ ਏਅਰਲਾਈਨਜ਼ ਦੀ ਉਡਾਣ ਨੰਬਰ ਟੀਆਰ 512 ’ਤੇ ਆਏ ਸਨ। ਡੀਆਰਆਈ ਟੀਮ ਨੇ ਯਾਤਰੀਆਂ ਦੇ ਚੈੱਕ-ਇਨ ਕੀਤੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਇੱਕ ਯਾਤਰੀ ਕੋਲੋਂ 23.94 ਕਿਲੋ ਤੇ ਦੂਜੇ ਕੋਲੋਂ 23.76 ਕਿਲੋ ਗਾਂਜੇ ਦੇ 44 ਪੈਕੇਟ ਬਰਾਮਦ ਹੋਏ। ਇਸ ਦੀ ਕੀਮਤ ਲਗਪਗ 47.70 ਕਰੋੜ ਦੱਸੀ ਗਈ ਹੈ।
ਇਹ ਹਵਾਈ ਅੱਡੇ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ ਐੱਨਡੀਪੀਐੱਸ ਬਰਾਮਦਗੀ ਹੈ। ਇਸ ਮਾਮਲੇ ਨੇ ਬੈਂਕਾਕ ਤੋਂ ਗਾਂਜਾ ਦੀ ਤਸਕਰੀ ਦੇ ਇੱਕ ਨਵੇਂ ਤਰੀਕੇ ਦਾ ਖ਼ੁਲਾਸਾ ਕੀਤਾ ਹੈ। ਬੈਂਕਾਕ ਨੂੰ ਤਸਕਰੀ ਕਰਨ ਤੇ ਫਿਰ ਇਸ ਨੂੰ ਸਿੰਗਾਪੁਰ ਰਾਹੀਂ ਭੇਜਣ ਦਾ ਇਹ ਤਰੀਕਾ ਸਪੱਸ਼ਟ ਤੌਰ ’ਤੇ ਤਸਕਰਾਂ ਦੁਆਰਾ ਖ਼ੁਫ਼ੀਆ ਏਜੰਸੀਆਂ ਦੇ ਨੈੱਟਵਰਕ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਸੀ। ਖ਼ੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਡੀਆਰਆਈ ਨੇ ਇਸ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

More Stories
ਸੱਚਖੰਡ ਵਾਸੀ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ
ਵੱਡੀ ਸਫ਼ਲਤਾ: ਏਐਨਟੀਐਫ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ 20 ਕਿੱਲੋ ਹੈਰੋਇਨ ਸਮੇਤ ਫੜੇ ਦੋ ਸਮਗਲਰ
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ