ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਪ੍ਰਦੂਸ਼ਣ, ਸੂਰਜ ਦੀਆਂ ਹਾਨੀਕਾਰਕ ਕਿਰਨਾਂ, ਪਸੀਨਾ ਤੇ ਹੋਰ ਕਾਰਨਾਂ ਕਰਕੇ ਸਕਿਨ ‘ਤੇ ਰੈਸ਼ੇਜ਼, ਜਲਨ, ਪਿਗਮੈਂਟੇਸ਼ਨ ਤੇ ਟੈਨਿੰਗ ਹੋਣ ਲੱਗਦੀ ਹੈ। ਸਕਿੰਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਅਤੇ ਸਿਹਤਮੰਦ ਸਕਿਨ ਲਈ ਬਹੁਤ ਸਾਰੇ ਲੋਕ ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਪਰ ਫਿਰ ਵੀ ਸਕਿਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਨਹੀਂ ਮਿਲਦੀ। ਇਸ ਦੇ ਬਾਵਜੂਦ ਕਈ ਲੋਕ ਆਪਣੀ ਸਕਿੰਨ ਨੂੰ ਸਿਹਤਮੰਦ ਰੱਖਣ ਲਈ ਘਰੇਲੂ ਨੁਸਖਿਆਂ ‘ਤੇ ਭਰੋਸਾ ਕਰਦੇ ਹਨ। ਚੌਲ ਤੇ ਫਟਕੜੀ ਦਾ ਇਸਤੇਮਾਲ ਸਕਿੰਨ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਸੰਦਰਭ ‘ਚ ਮੇਵਾੜ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਕੁਦਰਤੀ ਹਸਪਤਾਲ ਬਾਪੂ ਨਗਰ, ਜੈਪੁਰ ਦੀ ਸੀਨੀਅਰ ਡਾਕਟਰ ਯੋਗ, ਕੁਦਰਤੀ ਇਲਾਜ, ਪੋਸ਼ਣ ਤੇ ਆਯੁਰਵੇਦ ਮਾਹਿਰ ਡਾ. ਕਿਰਨ ਗੁਪਤਾ ਤੋਂ ਜਾਣਕਾਰੀ ਪ੍ਰਾਪਤ ਕਰੀਏ ਕਿ ਚੌਲਾਂ ਦੇ ਪਾਣੀ ਅਤੇ ਫਟਕੜੀ ਦੇ ਫੇਸ ਮਾਸਕ ਦੇ ਫਾਇਦੇ ਕੀ ਹਨ।
ਸਕਿਨ ਲਈ ਚੌਲਾਂ ਦੇ ਪਾਣੀ ਤੇ ਫਟਕੜੀ ਦੇ ਫਾਇਦੇ
ਫਟਕੜੀ ਇਕ ਕੁਦਰਤੀ ਐਸਟ੍ਰੇਜੇਂਟ ਹੈ ਜੋ ਸਕਿਨ ਨੂੰ ਟਾਈਟ ਕਰਦੀ ਹੈ ਤੇ ਓਪਨ ਪੋਰਸ ਨੂੰ ਛੋਟਾ ਕਰਦੀ ਹੈ ਜਦਕਿ ਚੌਲਾਂ ਦਾ ਪਾਣੀ ਤੁਹਾਡੀ ਸਕਿੰਨ ‘ਚ ਨਮੀ ਅਤੇ ਪੋਸ਼ਣ ਜੋੜਨ ‘ਚ ਮਦਦ ਕਰਦਾ ਹੈ। ਫਟਕੜੀ ਦੇ ਐਂਟੀ-ਬੈਕਟੀਰੀਅਲ ਗੁਣ ਐਕਨੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦੇ ਹਨ, ਜਦਕਿ ਚੌਲਾਂ ਦਾ ਪਾਣੀ ਸਕਿਨ ਦੀ ਜਲਨ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ।
ਚੌਲਾਂ ਦੇ ਪਾਣੀ ‘ਚ ਮੌਜੂਦ ਵਿਟਾਮਿਨ B3 ਸਕਿੰਨ ਦੀ ਰੰਗਤ ਨੂੰ ਨਿਖਾਰਦਾ ਹੈ, ਜਦਕਿ ਫਟਕੜੀ ਤੁਹਾਡੀ ਸਕਿਨ ਦੇ ਦਾਗ-ਧੱਬਿਆਂ ਨੂੰ ਹਲਕਾ ਕਰਨ ਅਤੇ ਸਕਿਨ ਦੀ ਸਫ਼ਾਈ ਕਰਨ ਵਿਚ ਮਦਦ ਕਰਦੀ ਹੈ। ਫਟਕੜੀ ਸਕਿੰਨ ਨੂੰ ਟੋਨ ਕਰਨ ਤੇ ਝੁਰੜੀਆਂ ਨੂੰ ਘਟਾਉਣ ‘ਚ ਮਦਦਗਾਰ ਹੈ ਜਦਕਿ ਚੌਲਾਂ ਦਾ ਪਾਣੀ ਸਕਿਨ ਦੇ ਸੈੱਲਾਂ ਨੂੰ ਰਿਪੇਅਰ ਕਰਦਾ ਹੈ।
ਗਰਮੀ ਦੇ ਮੌਸਮ ‘ਚ ਚੌਲਾਂ ਦਾ ਪਾਣੀ ਤੁਹਾਡੀ ਸਕਿੰਨ ਨੂੰ ਠੰਡਕ ਦੇਣ ਅਤੇ ਟੈਨਿੰਗ ਘਟਾਉਣ ‘ਚ ਮਦਦ ਕਰਦਾ ਹੈ। ਫਟਕੜੀ ਤੁਹਾਡੀ ਸਕਿਨ ਤੋਂ ਟੌਕਸਿਕ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਚੌਲਾਂ ਦੇ ਪਾਣੀ ਅਤੇ ਫਟਕੜੀ ਦਾ ਇਹ ਮਿਸ਼ਰਨ ਤੁਹਾਡੀ ਸਕਿਨ ਦੀ ਡੂੰਘਾਈ ਤੋਂ ਸਫ਼ਾਈ ਕਰਦਾ ਹੈ, ਸਕਿੰਨ ਦੇ pH ਸੰਤੁਲਨ ਨੂੰ ਬਣਾਈ ਰੱਖਦਾ ਹੈ ਤੇ ਸਕਿਨ ‘ਤੇ ਮੌਜੂਦ ਵਾਧੂ ਤੇਲ ਨੂੰ ਘਟਾਉਂਦਾ ਹੈ। ਨਿਯਮਤ ਤੌਰ ‘ਤੇ ਚੌਲਾਂ ਦੇ ਪਾਣੀ ਤੇ ਫਟਕੜੀ ਦੇ ਇਸ ਮਿਸ਼ਰਣ ਦੇ ਇਸਤੇਮਾਲ ਨਾਲ ਸਕਿਨ ਵਿਚ ਕਸਾਵਟ ਆਉਂਦੀ ਹੈ, ਜਿਸ ਨਾਲ ਤੁਹਾਡੀ ਸਕਿਨ ਹੋਰ ਸਿਹਤਮੰਦ ਦਿਖਾਈ ਦਿੰਦੀ ਹੈ।
ਚੌਲਾਂ ਦੇ ਪਾਣੀ ਅਤੇ ਫਟਕੜੀ ਦਾ ਇਸਤੇਮਾਲ ਕਿਵੇਂ ਕਰਨਾ ਹੈ?
ਸਿਹਤਮੰਦ ਸਕਿਨ ਪ੍ਰਾਪਤ ਕਰਨ ਅਤੇ ਸਕਿੰਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਚੌਲਾਂ ਦੇ ਪਾਣੀ ਅਤੇ ਫਟਕੜੀ ਦਾ ਇਸਤੇਮਾਲ ਫੇਸ ਮਾਸਕ ਦੇ ਰੂਪ ‘ਚ ਨਿਯਮਤ ਤੌਰ ‘ਤੇ ਕਰ ਸਕਦੇ ਹੋ। ਇਸ ਫੇਸ ਮਾਸਕ ਨੂੰ ਬਣਾਉਣ ਲਈ ਡੇਢ ਕੱਪ ਚੌਲਾਂ ਦਾ ਪਾਣੀ (ਭਿੱਜੇ ਹੋਏ ਜਾਂ ਉੱਬਲੇ ਹੋਏ), 1/4 ਛੋਟਾ ਚਮਚ ਫਟਕੜੀ ਪਾਊਡਰ ਤੇ ਜੇ ਤੁਸੀਂ ਚਾਹੋ ਤਾਂ 2-3 ਬੂੰਦਾਂ ਗੁਲਾਬ ਜਲ ਜਾਂ ਟੀ ਟ੍ਰੀ ਆਇਲ ਵੀ ਲੈ ਸਕਦੇ ਹੋ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ਼ ਕਰੋ ਤੇ ਮਾਸਕ ਨੂੰ ਆਪਣੇ ਚਿਹਰੇ ‘ਤੇ ਲਗਾਓ। 20 ਮਿੰਟ ਬਾਅਦ ਆਪਣੇ ਚਿਹਰੇ ਨੂੰ ਹਲਕੇ ਠੰਢੇ ਪਾਣੀ ਨਾਲ ਧੋ ਲਓ ਅਤੇ ਹਫ਼ਤੇ ਵਿਚ 2 ਤੋਂ 3 ਵਾਰੀ ਇਸ ਫੇਸ ਮਾਸਕ ਦਾ ਇਸਤੇਮਾਲ ਕਰੋ।
ਦਰਅਸਲ ਚੌਲਾਂ ਦਾ ਪਾਣੀ ਅਤੇ ਫਟਕੜੀ ਦਾ ਇਹ ਮਿਸ਼ਰਨ ਇਕ ਕੁਦਰਤੀ, ਸੁਰੱਖਿਅਤ ਤੇ ਕਾਫੀ ਕਿਫਾਇਤੀ ਸਕਿਨਕੇਅਰ ਉਪਾਅ ਹੈ। ਇਹ ਫੇਸ ਮਾਸਕ ਤੁਹਾਡੀ ਸਕਿੰਨ ਨੂੰ ਸਾਫ਼ ਕਰਨ, ਮੁਲਾਇਮ ਬਣਾਉਣ ਤੇ ਚਮਕਦਾਰ ਬਣਾਉਣ ‘ਚ ਮਦਦ ਕਰਦਾ ਹੈ। ਜੇ ਤੁਸੀਂ ਨਿਯਮਤ ਤੌਰ ‘ਤੇ ਫਟਕੜੀ ਅਤੇ ਚੌਲਾਂ ਦੇ ਪਾਣੀ ਦਾ ਫੇਸ ਮਾਸਕ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਫਟਕੜੀ ਦੀ ਸਹੀ ਮਾਤਰਾ ਲਓ ਅਤੇ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।

More Stories
ਸਕੂਲਾਂ ਦੇ 50 ਮੀਟਰ ਦੇ ਦਾਇਰੇ ’ਚ ਵੱਧ ਫੈਟ, ਸ਼ੂਗਰ ਵਾਲੇ ਖਾਣੇ ਵੇਚਣ ’ਤੇ ਪਾਬੰਦੀ ਦੀ ਤਿਆਰੀ; ਬੱਚਿਆਂ ਦੀ ਖਾਣ-ਪੀਣ ਦੀ ਆਦਤ ਸੁਧਾਰਨਾ ਉਦੇਸ਼
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!