ਜਲੰਧਰ (ਰਮੇਸ਼ ਗਾਬਾ) ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੀ ਹਾਕੀ ਨੂੰ ਬੁਲੰਦੀਆਂ ਤੇ ਪਹੰਚਾਉਣ ਲਈ ਸ਼ੁਰੂ ਹੋਈ ਰਾਊਂਡ ਗਲਾਸ ਹਾਕੀ ਅਕੈਡਮੀ, ਇਸ ਸਮੇਂ ਭਾਰਤੀ ਹਾਕੀ ਲਈ ਨਵੀਂ ਉਮੀਦ ਬਣ ਗਈ ਹੈ। ਇਸ ਸਬੰਧੀ ਵਿਚਾਰ ਭਾਰਤੀ ਹਾਕੀ ਦੇ ਸਾਬਕਾ ਕੋਚ ਅਤੇ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਟੈਕਨੀਕਲ ਲੀਡ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਹਾਕੀ ਅਤੇ ਖਾਸ ਕਰਕੇ ਭਾਰਤੀ ਹਾਕੀ ਵਿੱਚ ਪੰਜਬ ਦਾ ਯੋਗਦਾਨ ਹੋਰ ਵਧਾਉਣ ਅਤੇ ਭਾਰਤੀ ਹਾਕੀ ਦੀ ਅੰਤਰਰਾਸ਼ਟਰੀ ਪੱਧਰ ਤੇ ਧਾਂਕ ਜਮਾਉਣ ਲਈ ਇਸ ਅਕੈਡਮੀ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਹੀ ਰਾਊਂਡ ਗਲਾਸ ਹਾਕੀ ਅਕੈਡਮੀ ਵਲੋਂ ਪੂਣੇ ਵਿੱਖੇ ਹੋਏ ਐਸਐਨਬੀਪੀ ਹਾਕੀ ਟੂਰਨਾਮੈਂਟ 2025, ਨਵੀਂ ਦਿੱਲੀ ਵਿਖੇ ਹੋਏ ਜੂਨੀਅਰ ਨਹਿਰੂ ਹਾਕੀ ਟੂਰਨਾਮੈਂਟ, ਮੋਹਾਲੀ ਵਿਖੇ ਹੋਏ ਕੇਸਾਧਾਰੀ ਹਾਕੀ ਟੂਰਨਾਮੈਂਟ 2025, ਬੀਤੇ ਦਿਨ੍ਹੀਂ ਜਲੰਧਰ ਵਿਖੇ ਹੋਏ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਅਤੇ ਅੱਜ ਜਲੰਧਰ ਵਿਖੇ ਸਪੰਨ ਹੋਏ 19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਖਿਤਾਬ ਜਿੱਤ ਕੇ ਇਤਹਾਸ ਸਿਰਜਿਆ ਹੈ। ਉਨ੍ਹਾਂ ਦੱਸਿਆ ਕਿ ਰਾਊਂਡ ਗਲਾਸ ਅਕੈਡਮੀ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਹਾਸਲ ਕਰਨ ਲਈ ਅਕੈਡਮੀ ਵਲਂ ਪੰਜਾਬ ਦੇ ਤਕਰੀਬਨ 20 ਹਾਕੀ ਸੈਂਟਰਾਂ ਨੂੰ ਸ਼ੁਰੂ ਕੀਤਾ ਗਿਆ ਹੈ ਜਿਥੇ ਇਨ੍ਹਾਂ ਸੈਂਟਰਾਂ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ, ਖੇਡ ਸਮਾਨ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਉਭਰਦੇ ਖਿਡਾਰੀਆਂ ਨੂੰ ਮੋਹਾਲੀ ਵਿਖੇ ਵਿਸ਼ਵ ਪੱਧਰ ਦੀ ਸਹੂਲਤਾਂ ਨਾਲ ਲੈਸ ਰਾਊਂਡ ਗਲਾਸ ਹਾਕੀ ਅਕੈਡਮੀ ਲਈ ਖਿਡਾਰੀਆਂ ਦੀ ਚੋਣ ਕਰਕੇ ਬੇਹਤਰੀਨ ਖਿਡਾਰੀਆਂ ਵਲੋਂ ਤਰਾਸ਼ਿਆ ਜਾਂਦਾ ਹੈ, ਜਿਸਦਾ ਨਤੀਜਾ ਇਹ ਹੈ ਕਿ ਇਹ ਅਕੈਡਮੀ ਪੰਜਾਬ ਦੀ ਹਾਕੀ ਵਿੱਚ ਸ਼ਾਨਦਾਰ ਯਾਗਦਾਨ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਜੂਨੀਅਰ ਵਿਸ਼ਵ ਕੱਪ ਜੋ ਕਿ ਚੇਨਈ ਵਿਖੇ ਸਮਾਪਤ ਹੋਇਆ, ਜਿਥੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ, ਉਸ ਭਾਰਤੀ ਹਾਕੀ ਵਿੱਚ ਅਕੈਡਮੀ ਦੇ ਖਿਡਾਰੀ ਗੁਰਜੋਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਅਕੈਡਮੀ ਦੀ ਸਫਲਤਾ ਵਿੱਚ ਜਿਥੇ ਕੋਚਾਂ ਦਾ ਅਹਿਮ ਯੋਗਦਾਨ ਹੈ ਉਥੇ ਰਾਉਂਡ ਗਲਾਸ ਦੇ ਮੁੱਖੀ ਗੁਰਪ੍ਰੀਤ ਸਿੰਘ ਸੰਨੀ ਅਤੇ ਪ੍ਰਬੰਧਕ ਅਸ਼ਫਾਕ ਉਲਾ ਖਾਨ ਦਾ ਅਹਿਮ ਹੱਥ ਹੈ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ