ਯਾਤਰੀਆਂ ਲਈ ਖੁਸ਼ਖ਼ਬਰੀ: ਤਿਉਹਾਰਾਂ ਮੌਕੇ ਲੁਧਿਆਣਾ ਤੋਂ ਚੱਲਣਗੀਆਂ ਚਾਰ ਸਪੈਸ਼ਲ ਟਰੇਨਾਂ, ਨਵੰਬਰ ’ਚ ਹੋਵੇਗਾ ਸੰਚਾਲਨ

ਯਾਤਰੀਆਂ ਲਈ ਖੁਸ਼ਖ਼ਬਰੀ: ਤਿਉਹਾਰਾਂ ਮੌਕੇ ਲੁਧਿਆਣਾ ਤੋਂ ਚੱਲਣਗੀਆਂ ਚਾਰ ਸਪੈਸ਼ਲ ਟਰੇਨਾਂ, ਨਵੰਬਰ ’ਚ ਹੋਵੇਗਾ ਸੰਚਾਲਨਫਿਰੋਜ਼ਪੁਰ:TLT NEWS/ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਉੱਤਰੀ ਰੇਲਵੇ ਨੇ ਲੁਧਿਆਣਾ ਤੋਂ ਸਹਰਸਾ, ਦਰਭੰਗਾ, ਗਿਆ ਅਤੇ ਕੋਲਕਾਤਾ ਲਈ ਚਾਰ ਰਿਜ਼ਰਵਡ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚ ਦੋਵੇਂ ਪਾਸੇ ਦੇ ਫੇਰੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਦਿੱਤੀ।