ਵਿਟਾਮਿਨ-ਡੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ‘ਚ ਇਸ ਦੀ ਘਾਟ (Vitamin-D Deficiency) ਦੇਖੀ ਜਾਂਦੀ ਹੈ। ਇਹ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ, ਸਗੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਮੂਡ ਠੀਕ ਰੱਖਣ ‘ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਪਰ ਬਦਲਦੀ ਹੋਈ ਜੀਵਨਸ਼ੈਲੀ, ਜਿਵੇਂ ਕਿ ਘੰਟਿਆਂਬੱਧੀ ਦਫਤਰ ਜਾਂ ਘਰ ‘ਚ ਬਿਤਾਉਣਾ, ਧੁੱਪ ਨਾ ਲੈਣਾ, ਅਤੇ ਖਾਣ-ਪੀਣ ‘ਚ ਲਾਪਰਵਾਹੀ ਵਰਗੇ ਕਾਰਨਾਂ ਕਰਕੇ ਸਰੀਰ ‘ਚ ਵਿਟਾਮਿਨ-ਡੀ ਦੀ ਘਾਟ ਹੋਣ ਲੱਗਦੀ ਹੈ। ਇਸ ਸਮੱਸਿਆ ਦਾ ਹੱਲ ਕੱਢਣਾ ਜ਼ਰੂਰੀ ਹੈ। ਹਾਲਾਂਕਿ, ਵਿਟਾਮਿਨ-ਡੀ ਦੀ ਘਾਟ ਦੂਰ ਕਰਨ ਲਈ ਲੋਕ ਸਪਲੀਮੈਂਟਸ ਦਾ ਸਹਾਰਾ ਲੈਂਦੇ ਹਨ, ਪਰ ਬਿਨਾਂ ਡਾਕਟਰ ਦੀ ਸਲਾਹ ਦੇ ਇਹ ਦਵਾਈਆਂ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਕੁਦਰਤੀ ਤਰੀਕੇ (How to Increase Vitamin-D Naturally) ਦੱਸਣ ਜਾ ਰਹੇ ਹਾਂ, ਜੋ ਵਿਟਾਮਿਨ-ਡੀ ਵਧਾਉਣ ‘ਚ ਮਦਦਗਾਰ ਹੋ ਸਕਦੇ ਹਨ।
ਸੂਰਜ ਦੀ ਰੋਸ਼ਨੀ
ਵਿਟਾਮਿਨ-ਡੀ ਪ੍ਰਾਪਤ ਕਰਨ ਦਾ ਸਭ ਤੋਂ ਕੁਦਰਤੀ, ਆਸਾਨ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਸੂਰਜ ਦੀ ਰੋਸ਼ਨੀ। ਸਾਡੀ ਸਕਿੰਨ ਸੂਰਜ ਦੀਆਂ ਯੂਵੀ-ਬੀ ਕਿਰਨਾਂ ਦੇ ਸੰਪਰਕ ‘ਚ ਆ ਕੇ ਆਪਣੇ ਆਪ ਵਿਟਾਮਿਨ-ਡੀ ਬਣਾਉਂਦੀ ਹੈ।
ਸਹੀ ਸਮਾਂ – ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਦੀ ਧੁੱਪ ਸਭ ਤੋਂ ਲਾਭਦਾਇਕ ਮੰਨੀ ਜਾਂਦੀ ਹੈ, ਕਿਉਂਕਿ ਇਸ ਦੌਰਾਨ ਯੂਵੀ-ਬੀ ਕਿਰਨਾਂ ਦੀ ਤੀਬਰਤਾ ਸਭ ਤੋਂ ਵੱਧ ਹੁੰਦੀ ਹੈ।
ਕਿੰਨੀ ਦੇਰ ਧੁੱਪ ਲੈਣੀ – ਰੋਜ਼ਾਨਾ ਲਗਪਗ 15-20 ਮਿੰਟ ਦੀ ਧੁੱਪ ਕਾਫੀ ਹੁੰਦੀ ਹੈ।
ਕਿਵੇਂ – ਆਪਣੇ ਹੱਥ-ਪੈਰ, ਪਿੱਠ ਅਤੇ ਚਿਹਰੇ ਵਰਗੇ ਸਰੀਰ ਦੇ ਵੱਡੇ ਹਿੱਸੇ ਧੁੱਪ ‘ਚ ਰੱਖਣ ਦੀ ਕੋਸ਼ਿਸ਼ ਕਰੋ। ਬਿਨਾਂ ਸਨਸਕ੍ਰੀਨ ਦੇ ਇੰਨਾ ਸਮਾਂ ਧੁੱਪ ‘ਚ ਬਿਤਾਉਣਾ ਜ਼ਰੂਰੀ ਹੈ, ਪਰ ਉਸ ਤੋਂ ਬਾਅਦ ਸਨਬਰਨ ਤੋਂ ਬਚਾਅ ਕਰੋ।
ਵਿਟਾਮਿਨ-ਡੀ ਭਰਪੂਰ ਡਾਈਟ
ਹਾਲਾਂਕਿ, ਡਾਇਟ ਵਿਟਾਮਿਨ-ਡੀ ਦਾ ਮੁੱਖ ਸਰੋਤ ਨਹੀਂ ਹੈ, ਫਿਰ ਵੀ ਕੁਝ ਖੁਰਾਕਾਂ ਹਨ, ਜਿਨ੍ਹਾਂ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰ ਕੇ ਤੁਸੀਂ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
– ਫੈਟੀ ਫਿਸ਼ – ਫੈਟੀ ਮੱਛੀਆਂ ਵਿਟਾਮਿਨ-ਡੀ ਦਾ ਇਕ ਸ਼ਾਨਦਾਰ ਸਰੋਤ ਹਨ। ਸਾਲਮਨ, ਮੈਕਰਲ, ਟੂਨਾ ਤੇ ਸਾਰਡਿਨ ਵਰਗੀਆਂ ਮੱਛੀਆਂ ਨੂੰ ਹਫ਼ਤੇ ‘ਚ ਘੱਟੋ-ਘੱਟ ਦੋ ਵਾਰੀ ਆਪਣੀ ਡਾਇਟ ‘ਚ ਸ਼ਾਮਲ ਕਰੋ।
– ਅੰਡੇ ਦੀ ਜ਼ਰਦੀ – ਅੰਡੇ ਦੀ ਜ਼ਰਦੀ ‘ਚ ਵਿਟਾਮਿਨ-ਡੀ ਹੁੰਦਾ ਹੈ। ਰੋਜ਼ਾਨਾ ਇਕ ਅੰਡਾ ਖਾਣਾ ਲਾਭਦਾਇਕ ਹੋ ਸਕਦਾ ਹੈ। ਧਿਆਨ ਰੱਖੋ, ਵਿਟਾਮਿਨ-ਡੀ ਸਿਰਫ਼ ਜ਼ਰਦੀ ‘ਚ ਹੁੰਦਾ ਹੈ, ਸਫੈਦ ਹਿੱਸੇ ਵਿਚ ਨਹੀਂ।
– ਫੋਰਟੀਫਾਈਡ ਫੂਡਜ਼ – ਅੱਜਕਲ੍ਹ ਬਾਜ਼ਾਰ ‘ਚ ਕਈ ਅਜਿਹੇ ਫੂਡ ਮਿਲਦੇ ਹਨ, ਜਿਨ੍ਹਾਂ ਨੂੰ ਵਿਟਾਮਿਨ-ਡੀ ਨਾਲ ‘ਫੋਰਟੀਫਾਈਡ’ ਕੀਤਾ ਗਿਆ ਹੈ ਜਿਸਦਾ ਮਤਲਬ ਹੈ ਕਿ ਇਨ੍ਹਾਂ ਵਿਚ ਵੱਖਰੇ ਤੌਰ ‘ਤੇ ਵਿਟਾਮਿਨ-ਡੀ ਮਿਲਾਇਆ ਜਾਂਦਾ ਹੈ। ਇਨ੍ਹਾਂ ਵਿਚ ਦੁੱਧ, ਦਹੀਂ, ਸੰਤਰੇ ਦਾ ਜੂਸ, ਦਾਲਾਂ ਤੇ ਲੱਸੀ ਸ਼ਾਮਲ ਹਨ।
– ਮਸ਼ਰੂਮ – ਮਸ਼ਰੂਮ ਇਕੱਲਾ ਅਜਿਹਾ ਕੁਦਰਤੀ ਸ਼ਾਕਾਹਾਰੀ ਸਰੋਤ ਹੈ ਜੋ ਵਿਟਾਮਿਨ-ਡੀ ਦਿੰਦਾ ਹੈ। ਮਸ਼ਰੂਮ ਸੂਰਜ ਦੀਆਂ ਯੂਵੀ ਕਿਰਨਾਂ ਦੇ ਸੰਪਰਕ ਵਿਚ ਆ ਕੇ ਵਿਟਾਮਿਨ-ਡੀ ਬਣਾਉਂਦੇ ਹਨ।
ਨਿਯਮਤ ਕਸਰਤ
ਕਸਰਤ ਸਿੱਧੇ ਤੌਰ ‘ਤੇ ਵਿਟਾਮਿਨ-ਡੀ ਨਹੀਂ ਵਧਾਉਂਦਾ, ਪਰ ਇਹ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਕੇ ਸਰੀਰ ‘ਚ ਪੋਸ਼ਕ ਤੱਤਾਂ ਦੇ ਅਬਜ਼ਾਰਪਸ਼ਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਕ ਸਰਗਰਮ ਜੀਵਨਸ਼ੈਲੀ ਤੁਹਾਡੇ ਮੈਟਾਬੌਲਿਜ਼ਮ ਨੂੰ ਠੀਕ ਰੱਖਦੀ ਹੈ ਅਤੇ ਵਿਟਾਮਿਨ-ਡੀ ਵਰਗੇ ਫੈਟ-ਸੋਲਿਬਲ ਵਿਟਾਮਿਨ ਦੇ ਬਿਹਤਰ ਉਪਯੋਗ ‘ਚ ਮਦਦ ਕਰਦੀ ਹੈ।
ਆਉਟਡੋਰ ਐਕਟਿਵਿਟੀਜ਼ – ਜਿਮ ਦੀ ਬਜਾਏ ਬਾਹਰ ਖੁੱਲ੍ਹੇ ‘ਚ ਕਸਰਤ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਪਾਰਕ ‘ਚ ਦੌੜਨਾ, ਸਾਈਕਲ ਚਲਾਉਣਾ ਜਾਂ ਵਾਕ ਕਰਨਾ। ਇਸ ਨਾਲ ਤੁਹਾਨੂੰ ਇਕੱਠੇ ਕਸਰਤ ਅਤੇ ਧੁੱਪ ਦੋਹਾਂ ਦਾ ਲਾਭ ਮਿਲੇਗਾ।
ਯੋਗ ਤੇ ਮੈਡੀਟੇਸ਼ਨ – ਤਣਾਅ ਸਰੀਰ ਲਈ ਹਾਨੀਕਾਰਕ ਹੈ ਅਤੇ ਪੋਸ਼ਕ ਤੱਤਾਂ ਦੀ ਅਬਜ਼ਾਰਪਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਿਯਮਤ ਯੋਗ ਤੇ ਮੈਡੀਟੇਸ਼ਨ ਤਣਾਅ ਨੂੰ ਘਟਾ ਕੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ